ਇਹ ਹੈ ਭੋਜਪੁਰੀ ਫਿਲਮਾਂ ਦੀ ਬਲਾਕਬਸਟਰ ਹੀਰੋਇਨ, 15 ਸਾਲ ''ਚ ਕੀਤੀਆਂ 250 ਫਿਲਮਾਂ

4/22/2018 7:11:10 PM

ਮੁੰਬਈ (ਬਿਊਰੋ)— ਭੋਜਪੁਰੀ ਅਭਿਨੇਤਰੀ ਰਾਣੀ ਚੈਟਰਜੀ ਛੇਤੀ ਹੀ ਪੰਜਾਬੀ ਸਿਨੇਮਾ 'ਚ ਐਂਟਰੀ ਕਰਨ ਵਾਲੀ ਹੈ। ਰਾਣੀ ਨੇ ਆਪਣੇ 15 ਸਾਲ ਦੇ ਕਰੀਅਰ 'ਚ ਲਗਭਗ 250 ਫਿਲਮਾਂ ਕੀਤੀਆਂ ਹਨ। ਹਾਲ ਹੀ 'ਚ ਭੋਜਪੁਰੀ ਅਭਿਨੇਤਰੀ ਆਮਰਪਾਲੀ ਦੁਬੇ ਦਾ ਨਾਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਲਿਸਟ 'ਚ ਟੌਪ 'ਤੇ ਪਹੁੰਚ ਗਿਆ ਹੈ ਪਰ ਰਾਣੀ ਚੈਟਰਜੀ ਦੇ ਨਾਮ ਅੱਜ ਵੀ ਸਭ ਤੋਂ ਵੱਧ ਬਲਾਕਬਸਟਰ ਫਿਲਮਾਂ ਦੇਣ ਦਾ ਰਿਕਾਰਡ ਹੈ।
PunjabKesari
ਰਾਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ 'ਚ ਕੀਤੀ ਸੀ। ਉਸ ਨੂੰ ਪਹਿਲਾ ਮੌਕਾ ਫਿਲਮ ਦੀ ਸ਼ੂਟਿੰਗ ਦੌਰਾਨ ਮਿਲਿਆ ਸੀ।
PunjabKesari
ਇਕ ਇੰਟਰਵਿਊ 'ਚ ਉਸ ਨੇ ਦੱਸਿਆ, 'ਮੈਨੂੰ ਫਿਲਮਾਂ ਦੀ ਸ਼ੂਟਿੰਗ ਦੇਖਣ ਦਾ ਸ਼ੌਕ ਸੀ। ਜਦੋਂ ਮੌਕਾ ਮਿਲਦਾ ਸੀ ਤਾਂ ਮੈਂ ਮੁੰਬਈ 'ਚ ਫਿਲਮ ਦੀ ਸ਼ੂਟਿੰਗ ਦੇਖਣ ਲਈ ਚਲੀ ਜਾਂਦੀ ਸੀ। ਇਸੇ ਦੌਰਾਨ ਇਕ ਦਿਨ ਕਾਮੇਡੀਅਨ ਤੇ ਐਕਟਰ ਕੇ. ਕੇ. ਗੋਸਵਾਮੀ ਨਾਲ ਮੁਲਾਕਾਤ ਹੋਈ। ਅਚਾਨਕ ਕੇ. ਕੇ. ਨੇ ਕਿਹਾ ਕਿ ਇਕ ਫਿਲਮ ਦੀ ਸ਼ੂਟਿੰਗ ਹੋਣ ਵਾਲੀ ਹੈ। ਕੀ ਤੂੰ ਹੀਰੋਇਨ ਦੀ ਭੂਮਿਕਾ ਕਰੇਗੀ। ਫਿਰ ਉਨ੍ਹਾਂ ਦਾ ਫੋਨ ਮੇਰੀ ਮਾਂ ਦੇ ਨੰਬਰ 'ਤੇ ਆਇਆ। ਮੈਨੂੰ ਕਿਹਾ ਗਿਆ ਸੀ ਕਿ ਫਿਲਮ 'ਚ ਲੀਡ ਅਭਿਨੇਤਰੀ ਦੀ ਸਹੇਲੀ ਦਾ ਰੋਲ ਹੈ ਪਰ ਜਦੋਂ ਮੈਂ ਫਿਲਮ ਦੀ ਸ਼ੂਟਿੰਗ ਲਈ ਗਈ ਤਾਂ ਦੱਸਿਆ ਗਿਆ ਕਿ ਇਸ ਫਿਲਮ ਦੀ ਲੀਡ ਅਭਿਨੇਤਰੀ ਮੈਂ ਹਾਂ।'
PunjabKesari
ਰਾਣੀ ਦੀ ਪਹਿਲੀ ਫਿਲਮ 'ਸਸੁਰਾ ਬੜਾ ਪੈਸਾ ਵਾਲਾ' ਭੋਜਪੁਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਫਿਲਮ ਨੇ ਭੋਜਪੁਰੀ ਫਿਲਮ ਇੰਡਸਟਰੀ ਦੇ ਕਈ ਰਿਕਾਰਡ ਤੋੜੇ। ਉਸ ਨੂੰ ਪਹਿਲੀ ਫਿਲਮ 'ਚ ਫੀਸ ਲਈ 10 ਹਜ਼ਾਰ ਰੁਪਏ ਮਿਲੇ ਸਨ।
PunjabKesari
ਰਾਣੀ ਨੇ ਆਪਣੇ ਫਿਲਮੀ ਸਫਰ 'ਚ ਸਫਲਤਾ ਦੇ ਕਈ ਮੁਕਾਮ ਛੂਹੇ ਹਨ। ਹੁਣ ਤਕ ਰਾਣੀ 250 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸਾਲ 'ਚ ਉਹ 4-5 ਫਿਲਮਾਂ ਹੀ ਕਰਦੀ ਹੈ।
PunjabKesari
ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਦਿਆਂ ਰਾਣੀ ਨੇ ਦੱਸਿਆ, 'ਹਾਂ ਇਕ ਵਾਰ ਪਿਆਰ ਹੋਇਆ ਸੀ ਪਰ ਉਹ ਰਿਸ਼ਤਾ ਲੰਬਾ ਨਹੀਂ ਚੱਲ ਸਕਿਆ। ਰਿਸ਼ਤੇ ਤੋਂ ਪ੍ਰੇਸ਼ਾਨ ਹੋ ਕੇ ਮੈਂ ਦੋ ਮਹੀਨੇ 'ਚ ਹੀ ਬ੍ਰੇਕਅੱਪ ਕਰ ਲਿਆ।'
PunjabKesari
ਰਾਣੀ ਚੈਟਰਜੀ ਛੇਤੀ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ਨੂੰ ਲੈ ਕੇ ਰਾਣੀ ਨੇ ਪੰਜਾਬੀ ਭਾਸ਼ਾ ਵੀ ਸਿੱਖੀ ਹੈ।
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News