ਅੰਧੇਰੀ ''ਚ ਔਰਤਾਂ ਤੋਂ ਪੁੱਛਗਿੱਛ ਕਰਦੀ ਦਿਸੀ ਰਾਣੀ ਮੁਖਰਜੀ, ਤਸਵੀਰ ਵਾਇਰਲ

Monday, April 15, 2019 9:45 AM
ਅੰਧੇਰੀ ''ਚ ਔਰਤਾਂ ਤੋਂ ਪੁੱਛਗਿੱਛ ਕਰਦੀ ਦਿਸੀ ਰਾਣੀ ਮੁਖਰਜੀ, ਤਸਵੀਰ ਵਾਇਰਲ

ਮੁੰਬਈ (ਬਿਊਰੋ) : ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਸਾਲ 2014 'ਚ ਆਈ ਫਿਲਮ 'ਮਰਦਾਨੀ' ਦੇ ਸੀਕਵਲ ਦਾ ਐਲਾਨ ਹੋਇਆ ਸੀ। ਹਾਲ ਹੀ 'ਚ ਰਾਣੀ ਮੁਖਰਜੀ ਨੇ ਆਪਣੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਕੁਝ ਦਿਨ ਪਹਿਲਾ ਹੀ ਫਿਲਮ ਦੇ ਸੈੱਟ ਤੋਂ ਉਸ ਦੀ ਪਹਿਲੀ ਝਲਕ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਹੁਣ ਇਕ ਵਾਰ ਫਿਲਮ ਸੈੱਟ ਤੋਂ ਉਸ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਰਾਣੀ ਮੁਖਰਜੀ ਕਿਸੇ ਕੇਸ ਦੀ ਤਹਿਕੀਕਾਤ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

From the sets of #Mardaani2!! #RaniMukherji

A post shared by Rahul Raut (@rahulrautwrites) on Apr 10, 2019 at 7:54pm PDT


ਦੱਸ ਦਈਏ ਕਿ ਇਸ ਤਸਵੀਰ 'ਚ ਰਾਣੀ ਮੁਖਰਜੀ ਅੰਧੇਰੀ 'ਚ ਕੁਝ ਔਰਤਾਂ ਤੋਂ ਪੁੱਛਗਿੱਛ ਕਰਦੀ ਨਜ਼ਰ ਰਹੀ ਹੈ। ਤਸਵੀਰ 'ਚ ਰਾਣੀ ਨੇ ਵ੍ਹਾਈਟ ਕਲਰ ਸ਼ਰਟ ਤੇ ਪੈਂਟ ਪਾਈ ਹੈ, ਜਿਸ 'ਚ ਉਹ ਕਾਫੀ ਦਮਦਾਰ ਲੱਗ ਰਹੀ ਹੈ। ਇਸ ਫਿਲਮ 'ਚ ਰਾਣੀ ਮੁਖਰਜੀ 21 ਸਾਲਾ ਦੇ ਵਿਲੇਨ ਦਾ ਸਾਹਮਣਾ ਕਰਦੀ ਨਜ਼ਰ ਆਵੇਗੀ। ਫਿਲਮ ਦਾ ਡਾਇਰੈਕਸ਼ਨ ਗੋਪੀ ਪੁਥਰਾਮ ਕਰ ਰਹੇ ਹਨ, ਜਿਨ੍ਹਾਂ ਨੇ ਮਰਦਾਨੀ ਦੀ ਕਹਾਣੀ ਲਿਖੀ ਸੀ। 'ਮਰਦਾਨੀ 2' ਦਾ ਪ੍ਰੋਡਕਸ਼ਨ ਆਦਿਤਿਆ ਚੋਪੜਾ ਕਰ ਰਹੇ ਹਨ। ਹਾਲਾਂਕਿ ਫਿਲਮ ਦੀ ਰਿਲੀਜ਼ਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਹੈ। 


Edited By

Sunita

Sunita is news editor at Jagbani

Read More