'ਰਾਂਝਾ ਰਫਿਊਜੀ' ਦਾ ਟਰੇਲਰ ਯੂਟਿਊਬ 'ਤੇ ਪਾ ਰਿਹੈ ਧਮਾਲਾਂ

Monday, October 8, 2018 9:10 AM
'ਰਾਂਝਾ ਰਫਿਊਜੀ' ਦਾ ਟਰੇਲਰ ਯੂਟਿਊਬ 'ਤੇ ਪਾ ਰਿਹੈ ਧਮਾਲਾਂ

ਚੰਡੀਗੜ੍ਹ(ਬਿਊਰੋ)— ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਫਿਊਜੀ' ਦੇ ਟਰੇਲਰ ਨੂੰ ਯੂਟਿਊਬ 'ਤੇ ਕਾਫੀ ਸਰਾਹਿਆ ਜਾ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਸਿਰਫ 24 ਘੰਟਿਆਂ 'ਚ ਹੀ 20 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਰੌਸ਼ਨ ਪ੍ਰਿੰਸ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ 'ਰਾਂਝਾ ਰਿਫਿਊਜੀ' 'ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ ਅਤੇ ਸਾਨਵੀ ਧੀਮਾਨ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਫਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਜਿਥੇ ਰਾਂਝਾ ਨਾਂ ਦੇ ਨੌਜਵਾਨ ਦੇ ਰੂਪ 'ਚ ਨਜ਼ਰ ਆ ਰਿਹਾ ਹੈ, ਉਥੇ ਸਰਹੱਦ 'ਤੇ ਇਕ ਫੌਜੀ ਵਜੋਂ ਵੀ ਦਿਖਾਈ ਦੇ ਰਿਹਾ ਹੈ। ਫਿਲਮ 'ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਨਜ਼ਰ ਆ ਰਹੀ ਹੈ। ਜੇ. ਬੀ. ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਟਰੇਲਰ ਦੇ ਆਖਿਰ 'ਚ ਰੌਸ਼ਨ ਪ੍ਰਿੰਸ ਡਬਲ ਰੋਲ 'ਚ ਵੀ ਦਿਖਾਈ ਦੇ ਰਹੇ ਹਨ ਪਰ ਇਹ ਡਬਲ ਰੋਲ ਫਿਲਮ 'ਚ ਵੀ ਨਜ਼ਰ ਆਵੇਗਾ ਜਾਂ ਫਿਰ ਇਹ ਕੋਈ ਹੋਰ ਭੁਲੇਖਾ ਹੈ, ਇਸ ਬਾਰੇ ਸਸਪੈਂਸ ਛੱਡਿਆ ਗਿਆ ਹੈ। ਇਹ ਟਰੇਲਰ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰ ਰਿਹਾ ਹੈ। ਟਰੇਲਰ ਨੇ ਫਿਲਮ ਪ੍ਰਤੀ ਦਰਸ਼ਕਾਂ ਦੀ ਉਡੀਕ ਬੇਸਬਰੀ 'ਚ ਬਦਲ ਦਿੱਤੀ ਹੈ।


Edited By

Sunita

Sunita is news editor at Jagbani

Read More