ਦੁਨੀਆ ਭਰ 'ਚ ਅੱਜ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ 'ਰਾਂਝਾ ਰਫਿਊਜੀ'

Friday, October 26, 2018 9:40 AM
ਦੁਨੀਆ ਭਰ 'ਚ ਅੱਜ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ 'ਰਾਂਝਾ ਰਫਿਊਜੀ'

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਦੀ ਫਿਲਮ ਪੰਜਾਬੀ ਫਿਲਮ 'ਰਾਂਝਾ ਰਫਿਊਜੀ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਇਕ ਅਜਿਹੇ ਵਿਸ਼ੇ 'ਤੇ ਬਣੀ ਹੈ, ਜੋ ਹੁਣ ਤੱਕ ਪੰਜਾਬੀ ਸਿਨੇਮੇ ਲਈ ਨਵਾਂ ਵਿਸ਼ਾ ਹੈ। 'ਜੇ ਬੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਵਤਾਰ ਸਿੰਘ ਦੀ ਇਹ ਫਿਲਮ ਕਾਮੇਡੀ, ਰੋਮਾਂਸ ਅਤੇ ਡਰਾਮੇ ਤੋਂ ਇਲਾਵਾ ਭਾਰਤ-ਪਾਕਿਸਤਾਨ ਦੇ ਰਿਸ਼ਤੇ ਦਾ ਸੁਮੇਲ ਵੀ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


ਦੱਸ ਦੇਈਏ ਇਸ ਫਿਲਮ 'ਚ ਉਨ੍ਹਾਂ ਨਾਲ ਸਾਨਵੀਂ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਅਨੀਤਾ ਸ਼ਬਦੀਸ਼ ਸਮੇਤ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ ਨਾਲ ਪਹਿਲੀ ਵਾਰ ਮਸ਼ਹੂਰ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀਅਨ ਨਹੀਂ ਸਗੋਂ ਖਲਨਾਇਕ ਵਜੋਂ ਨਜ਼ਰ ਆਉਣਗੇ। ਨਿਰਦੇਸ਼ਕ ਅਵਤਾਰ ਸਿੰਘ ਦੀ ਹੀ ਲਿਖੀ ਇਹ ਫਿਲਮ ਪਾਕਿਸਤਾਨ ਤੋਂ ਉੱਜੜਕੇ ਆਏ ਅਤੇ ਪੰਜਾਬ ਦੇ ਇਕ ਪਿੰਡ 'ਚ ਰਹਿ ਰਹੇ ਉਸ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵੀ ਅੱਜ ਵੀ ਲੋਕ ਰਫਿਊਜੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦਾ ਮੁੰਡਾ ਰਾਂਝਾ ਪਿੰਡ 'ਚ ਆਈ ਇਕ ਕੁੜੀ ਦੇ ਪਿਆਰ 'ਚ ਪੈ ਜਾਂਦਾ ਹੈ, ਜਿਸ ਕਾਰਨ ਉਸ ਨੂੰ ਪਿੰਡ ਛੱਡਣਾ ਪੈਂਦਾ ਹੈ। ਪਿੰਡ ਛੱਡਣ ਤੋਂ ਬਾਅਦ ਉਹ ਫੌਜ 'ਚ ਭਾਰਤੀ ਹੋ ਜਾਂਦਾ ਹੈ। ਇਹ ਗੱਲ ਫਿਲਮ 'ਚ ਦਿਲਚਸਪੀ ਪੈਦਾ ਕਰਦੀ ਹੈ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫਿਲਮ 'ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
 


Edited By

Sunita

Sunita is news editor at Jagbani

Read More