'ਰਾਂਝਾ ਰਫਿਊਜੀ' 'ਚ ਰੌਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਦੀ ਰੋਮਾਂਟਿਕ ਕੈਮਿਸਟਰੀ ਟੁੰਬੇਗੀ ਦਰਸ਼ਕਾਂ ਦੇ ਦਿਲ

Thursday, October 11, 2018 11:07 AM

ਜਲੰਧਰ (ਬਿਊਰੋ)— 'ਲਾਵਾਂ ਫੇਰੇ' ਨਾਲ ਪਾਲੀਵੁੱਡ ਇੰਡਸਟਰੀ 'ਚ ਖਾਸ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ 26 ਅਕਤੂਬਰ ਨੂੰ 'ਰਾਂਝਾ ਰਫਿਊਜੀ' ਨਾਲ ਦਸਤਕ ਦੇਣ ਜਾ ਰਹੇ ਹਨ। ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਜਿਥੇ ਇਸ ਫਿਲਮ 'ਚ ਰਾਂਝੇ ਨਾਂ ਦੇ ਨੌਜਵਾਨ ਦੇ ਰੂਪ 'ਚ ਨਜ਼ਰ ਆ ਰਿਹਾ ਹੈ, ਉਥੇ ਸਰਹੱਦ 'ਤੇ ਇਕ ਫੌਜੀ ਵਜੋਂ ਵੀ ਨਜ਼ਰ ਆਉਣਗੇ।

PunjabKesari

ਫਿਲਮ 'ਚ ਇਕ ਖੂਬਸੂਰਤ ਪ੍ਰੇਮ ਕਹਾਣੀ ਨੂੰ ਵੀ ਦਿਖਾਇਆ ਗਿਆ ਹੈ। ਰੌਸ਼ਨ ਪ੍ਰਿੰਸ ਨਾਲ ਇਸ ਫਿਲਮ 'ਚ ਸਾਨਵੀ ਧੀਮਾਨ ਮੁੱਖ ਭੂਮਿਕਾ 'ਚ ਹੈ। ਫਿਲਮ 'ਚ ਦੋਵੇਂ ਦੇ ਪਿਆਰ ਦੀਆਂ ਝਲਕੀਆਂ ਤੁਹਾਡੇ ਦਿਲ ਲੁੱਟੇਗੀ।

PunjabKesari

ਹਾਲ ਹੀ 'ਚ ਫਿਲਮ ਦੇ ਕੁਝ ਨਵੇਂ ਪੋਸਟਰਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਰੌਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਦੀ ਕੈਮਿਸਟਰੀ ਫੈਨਜ਼ ਦੇ ਦਿਲਾਂ ਨੂੰ ਟੁੰਬ ਰਹੀ ਹੈ। ਪੋਸਟਰਸ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ। 

PunjabKesari
ਦੱਸ ਦੇਈਏ ਕਿ 5 ਅਕਤੂਬਰ ਨੂੰ 'ਰਾਂਝਾ ਰਫਿਊਜੀ' ਦੇ ਰਿਲੀਜ਼ ਹੋਏ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। 'ਰਾਂਝਾ ਰਫਿਊਜੀ' ਨੂੰ ਨਿਰਦੇਸ਼ਕ ਅਵਤਾਰ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ।

PunjabKesari

ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ ਅਹਿਮ ਭੂਮਿਕਾ 'ਚ ਹਨ। ਟਰੇਲਰ ਮੁਤਾਬਕ ਇਹ ਫਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ।

PunjabKesari

ਜੇ ਬੀ ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਟਰੇਲਰ ਦੇ ਅੰਤ 'ਚ ਰੌਸ਼ਨ ਪ੍ਰਿੰਸ ਡਬਲ ਕਿਰਦਾਰ 'ਚ ਵੀ ਨਜ਼ਰ ਆ ਰਿਹਾ ਹੈ ਪਰ ਇਹ ਡਬਲ ਕਿਰਦਾਰ ਫਿਲਮ 'ਚ ਵੀ ਨਜ਼ਰ ਆਵੇਗਾ ਜਾਂ ਫਿਰ ਇਹ ਕੋਈ ਹੋਰ ਭੁਲੇਖਾ ਹੈ। ਇਸ ਬਾਰੇ ਹਾਲੇ ਸਸਪੈਂਸ ਛੱਡਿਆ ਗਿਆ ਹੈ।

PunjabKesari

PunjabKesari


Edited By

Sunita

Sunita is news editor at Jagbani

Read More