ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਲਈ ਖੁੱਲ੍ਹਿਆ ਬਾਲੀਵੁੱਡ ਇੰਡਸਟਰੀ ਦਾ ਰਾਹ

Wednesday, February 6, 2019 10:11 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਰਣਜੀਤ ਬਾਵਾ ਦੀ ਬਾਲੀਵੁੱਡ 'ਚ ਐਂਟਰੀ ਹੋ ਗਈ ਹੈ। ਹਾਲਾਂਕਿ ਕੁਝ ਦਿਨ ਪਹਿਲਾ ਹੀ ਐਮੀ ਵਿਰਕ ਨੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਦਰਅਸਲ ਐਮੀ ਵਿਰਕ '83' ਫਿਲਮ 'ਚ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ। ਦੱਸ ਦਈਏ ਕਿ ਰਣਜੀਤ ਬਾਵਾ ਦਾ ਪਹਿਲਾ ਬਾਲੀਵੁੱਡ ਗੀਤ 'ਕਿਸ ਮੋੜ 'ਤੇ' ਰਿਲੀਜ਼ ਵੀ ਹੋ ਚੁੱਕਾ ਹੈ।

PunjabKesari

ਇਸ ਗੀਤ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਗੀਤ ਦੇ ਬੋਲ ਡਾ ਦਵਿੰਦਰਾ ਕਾਫਿਰ ਵਲੋਂ ਸ਼ਿੰਗਾਰੇ ਗਏ ਹਨ ਅਤੇ ਗੀਤ ਦਾ ਮਿਊਜ਼ਿਕ ਵਿਭਾਸ ਨੇ ਬਣਾਇਆ ਹੈ। ਦੱਸ ਦਈਏ ਕਿ ਰਣਜੀਤ ਬਾਵਾ ਦਾ ਇਹ ਗੀਤ ਬਾਲੀਵੁੱਡ ਫਿਲਮ 'ਐੱਸ ਪੀ ਚੌਹਾਨ' 'ਚ ਨਜ਼ਰ ਆਵੇਗਾ। ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ 'ਚ ਹਨ। ਜਿੰਮੀ ਨਾਲ ਯੁਵਿਕਾ ਚੌਧਰੀ ਤੇ ਯਸ਼ਪਾਲ ਸ਼ਰਮਾ ਵੀ ਨਜ਼ਰ ਆਉਣਗੇ। ਇਹ ਫਿਲਮ 7  ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਕਹਾਣੀ 'ਐੱਸ ਪੀ ਚੌਹਾਨ' ਦੇ ਜੀਵਨ ਦੇ ਅਧਾਰਿਤ ਹੈ। 'ਐੱਸ ਪੀ ਚੌਹਾਨ' ਹਰਿਆਣਾ ਦੇ ਕਰਨਾਲ 'ਚ ਸਮਾਜ ਸੇਵਾ ਕਰਦੇ ਰਹੇ ਹਨ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਸਮਾਜ ਸੇਵਾ ਕਰਨ 'ਚ ਚੌਹਾਨ ਨੂੰ ਕਿੰਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

 
 
 
 
 
 
 
 
 
 
 
 
 
 

First #Bollywood Track From The Upcoming Movie SP CHOUHAN 🤘🤘 Sun K ROOHDARi poori @jimmysheirgill @tseries.official https://youtu.be/5DOB2i0X9EA

A post shared by Ranjit Bawa (@ranjitbawa) on Feb 5, 2019 at 3:49am PST


ਦੱਸਣਯੋਗ ਹੈ ਕਿ 'ਹਾਈ ਐਂਡ ਯਾਰੀਆਂ' ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ 4 ਦਿੱਗਜ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ, ਜੱਸੀ ਗਿੱਲ ਤੇ ਗੁਰਨਾਮ ਭੁੱਲਰ ਨਜ਼ਰ ਆਉਂਣਗੇ। ਬੇਸ਼ੱਕ ਇਹ ਫਿਲਮ 3 ਦੋਸਤਾਂ ਦੀ ਕਹਾਣੀ ਹੈ। ਫਿਲਮ 'ਚ ਇਹ ਤਿੰਨ ਦੋਸਤ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਬਣੇ ਹਨ। 'ਹਾਈ ਐਂਡ ਯਾਰੀਆਂ' 'ਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਤੇ ਨੀਤ ਕੌਰ ਵੀ ਅਹਿਮ ਭੂਮਿਕਾ 'ਚ ਹਨ।

PunjabKesari

ਫਿਲਮ 3 ਯਾਰਾਂ-ਦੋਸਤਾਂ ਦੀ ਕਹਾਣੀ ਹੈ, ਜਿਨ੍ਹਾਂ 'ਚ ਪਿਆਰ ਤੇ ਤਕਰਾਰ ਦੇਖਣ ਨੂੰ ਮਿਲੇਗੀ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗੁਰਜੀਤ ਸਿੰਘ ਨੇ ਲਿਖਿਆ ਹੈ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 22 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari


Edited By

Sunita

Sunita is news editor at Jagbani

Read More