ਕੈਪਟਨ ਨਾਲ ਰਣਜੀਤ ਬਾਵਾ ਦੀ ਖਾਸ ਮੁਲਾਕਾਤ, ਨਸ਼ੇ ਖਤਮ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ

8/16/2018 12:06:43 PM

ਜਲੰਧਰ(ਬਿਊਰੋ)— ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਲਈ ਹੁਣ ਪੰਜਾਬੀ ਗਾਇਕਾਂ ਨੇ ਵੀ ਮੋਰਚਾ ਸਾਂਭ ਲਿਆ ਹੈ। ਇਸੇ ਲੜੀ 'ਚ 'ਮਿੱਟੀ ਦਾ ਬਾਵਾ' ਗੀਤ ਨਾਲ ਚਰਚਾ 'ਚ ਆਉਣ ਵਾਲਾ ਪੰਜਾਬੀ ਗਾਇਕ ਰਣਜੀਤ ਬਾਵਾ ਅੱਗੇ ਆਇਆ ਹੈ। ਰਣਜੀਤ ਬਾਵਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਨਸ਼ਿਆਂ ਖਿਲਾਫ ਜਾਗਰੂਤਾ ਕਰਦਿਆਂ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਉਹ ਪੰਜਾਬ ਨੂੰ ਨਸ਼ਿਆ ਤੋਂ ਮੁਕਤ ਕਰਵਾਉਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ 'ਚ ਕਿਹਾ ਹੈ, ''ਆਓ ਜੀ ਸਾਰੇ ਰਲ ਕੇ ਇਸ 15 ਅਗਸਤ 'ਤੇ ਆਪਾਂ ਇਕ ਪ੍ਰਣ ਲਈਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ।'' ਦੱਸ ਦੇਈਏ ਕਿ ਇਸ ਖਾਸ ਮੌਕੇ 'ਤੇ ਰਣਜੀਤ ਬਾਵਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। 

ਦੱਸਣਯੋਗ ਹੈ ਕਿ ਰਣਜੀਤ ਬਾਵਾ ਨੂੰ 'ਜੱਟ ਦੀ ਅਕਲ' ਗੀਤ ਨਾਲ ਬੇਹੱਦ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਹੋਈ। ਉਨ੍ਹਾਂ ਨੇ ਸਾਲ 2015 'ਚ ਐਲਬਮ, “ਮਿੱਟੀ ਦਾ ਬਾਵਾ“ ਨਾਲ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੂਫਾਨ ਸਿੰਘ' ਨਾਲ ਕੀਤੀ ਸੀ। ਇਹ ਫਿਲਮ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ 'ਤੇ ਅਧਾਰਿਤ ਸੀ। ਰਣਜੀਤ ਬਾਵਾ 'ਖਿੱਦੋ ਖੂੰਡੀ' ਅਤੇ 'ਭਲਵਾਨ ਸਿੰਘ' ਵਰਗੀਆਂ ਫਿਲਮਾਂ 'ਚ ਵੀ ਅਦਾਕਾਰੀ ਦੇ ਜੋਹਰ ਦਿਖਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News