ਪਿਤਾ ਦੀ 25ਵੀਂ ਬਰਸੀ ''ਤੇ ਭਵੁਕ ਹੋਏ ਰਣਜੀਤ ਬਾਵਾ, ਸ਼ੇਅਰ ਕੀਤੀ ਤਸਵੀਰ

5/27/2019 10:41:17 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਤੇ ਕਮਾਲ ਦੀ ਅਦਾਕਾਰੀ ਦੇ ਸਦਕਾ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਸ਼ੌਹਰਤ ਹਾਸਲ ਕਰਨ ਵਾਲੇ ਰਣਜੀਤ ਬਾਵਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਰਣਜੀਤ ਬਾਵਾ ਕਾਫੀ ਇਮੋਸ਼ਨਲ ਹੋ ਗਏ। ਦਰਅਸਲ, ਰਣਜੀਤ ਬਾਵਾ ਦੇ ਪਿਤਾ ਅੱਜ ਦੇ ਹੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ। ਅੱਜ ਉਨ੍ਹਾਂ ਦੇ ਪਿਤਾ ਦੀ 25ਵੀਂ ਬਰਸੀ ਹੈ। ਰਣਜੀਤ ਬਾਵਾ ਨੇ ਪਿਤਾ ਦੀ ਤਸਵੀਰ ਨੂੰ ਸ਼ੇਅਰ ਕਰਦਿਆ ਬਹੁਤ ਹੀ ਭਾਵੁਕ ਸੰਦੇਸ਼ ਵੀ ਲਿਖਿਆ ਹੈ “MISS U DAD 25 Saal ho gye ajj poore thunu Chad k gayan nu Ajj V bhut Jagah Lod pendi tuhadi”।

PunjabKesari
ਮਾਪਿਆਂ ਦੀ ਅਹਿਮੀਅਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਮਾਪਿਆਂ ਦਾ ਸਾਇਆ ਸਿਰ ਤੋਂ ਹਮੇਸ਼ਾ ਲਈ ਉਠ ਜਾਂਦਾ ਹੈ। ਮਾਂ ਮਮਤਾ ਰੂਪੀ ਛਾਂ ਹਮੇਸ਼ਾ ਸਾਡੇ ਸਿਰ 'ਤੇ ਕਰਦੀ ਹੈ ਜਦੋਂਕਿ ਪਿਤਾ ਔਖੇ-ਸੋਖੇ ਰਸਤਿਆਂ 'ਤੇ ਤੁਰਨਾ ਸਿਖਾਉਂਦਾ ਹੈ।

 
 
 
 
 
 
 
 
 
 
 
 
 
 

MISS U DAD 😥25 Saal ho gye ajj poore thunu Chad k gayan nu 🙏🏻Ajj V bhut Jagah Lod pendi tuhadi 🙏🏻🙏🏻

A post shared by Ranjit Bawa (@ranjitbawa) on May 26, 2019 at 7:33pm PDT


ਦੱਸਣਯੋਗ ਹੈ ਕਿ ਰਣਜੀਤ ਬਾਵਾ ਇਕ ਭਾਰਤੀ ਪੰਜਾਬੀ ਗਾਇਕ ਹੈ। ਉਨ੍ਹਾਂ ਨੂੰ 'ਜੱਟ ਦੀ ਅਕਲ' ਗੀਤ ਨਾਲ ਸੰਗੀਤ ਜਗਤ 'ਚ ਪ੍ਰਸਿੱਧੀ ਮਿਲੀ। ਸਾਲ  2015 'ਚ ਐਲਬਮ 'ਮਿੱਟੀ ਦਾ ਬਾਵਾ' ਨਾਲ ਅਤੇ ਫਿਲਮੀ ਸਫਰ ਦੀ ਸ਼ੁਰੂਆਤ 'ਤੂਫਾਨ ਸਿੰਘ' ਫਿਲਮ ਨਾਲ ਆਪਣੇ ਕਰੀਅਰ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News