ਰਣਜੀਤ ਟਪਿਆਲਾ ਦਾ ''ਵੇਖੀ ਜਾਵਾਂ'' ਦਰਸ਼ਕਾਂ ਦੀ ਬਣੀ ਪਹਿਲੀ ਪਸੰਦ

Tuesday, May 16, 2017 9:56 AM
ਜਲੰਧਰ— ਹਾਲ ਹੀ ਵਿਚ ਸਾਗਾ ਮਿਉਜਿਕ ਕੰਪਨੀ ਵੱਲੋਂ ਡੈਨਮਾਰਕ ਤੋਂ ਪ੍ਰਵਾਸੀ ਪੰਜਾਬੀ ਗਾਇਕ ਰਣਜੀਤ ਟਪਿਆਲਾ ਦਾ ਰਿਲੀਜ਼ ਕੀਤਾ ਗਿਆ ਸਿੰਗਲ ਟ੍ਰੈਕ ''ਵੇਖੀ ਜਾਵਾਂ'' ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕਦੇ ''ਤੇ ਟਸ਼ਨ ਵਰਗੇ ਵੱਖ-ਵੱਖ ਸੰਗੀਤਕ ਚੈਨਲਾਂ ਸਮੇਤ ਸੋਸ਼ਲ ਤੇ ਡਿਜ਼ੀਟਲ ਮੀਡੀਆ ਦੇ ਨਾਲ-ਨਾਲ ਤਮਾਮ ਮਿਉਜਿਕ ਡਾਉਨਲੋਡਿੰਗ ਸਾਈਟਾਂ ''ਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਰਣਜੀਤ ਟਪਿਆਲਾ ਤੇ ਪਾਕਿਸਤਾਨੀ ਸ਼ਾਇਰ ਜ਼ਫਰ ਵੱਲੋਂ ਰੋਮਾਂਟਿਕ ਸ਼ਾਇਰੀ ਦੀਆਂ ਗਹਿਰਾਈਆਂ ਵਿਚ ਖੁੱਬ ਕੇ ਲਿਖੇ ਇਸ ਗੀਤ ਦੇ ਬੋਲਾਂ ਦੀ ਜਿੱਥੇ ਸ਼ਲਾਘਾ ਹੋ ਰਹੀ ਹੈ। ਵੇਖੀ ਜਾਵਾਂ ਦੇ ਪ੍ਰਾਜੈਕਟ ਕੋਆਰਡੀਨੇਟਰ ਮਨਦੀਪ ਟਪਿਆਲਾ ਹਨ।