'83' ਨਾਲ ਰਣਵੀਰ ਸਿੰਘ ਆਪਣੀ ਤ੍ਰਭਾਸ਼ੀ ਫਿਲਮ ਲਈ ਹੈ ਤਿਆਰ

1/22/2019 5:05:39 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਅਭਿਨੈ '83' ਦੇ ਨਿਰਮਾਤਾ ਫਿਲਮ ਨੂੰ 3 ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕਰਨ ਲਈ ਤਿਆਰ ਹਨ। ਫਿਲਮ ਨੂੰ ਹਿੰਦੀ, ਤਮਿਲ ਤੇ ਤੇਲੁਗੂ 'ਚ ਰਿਲੀਜ਼ ਕੀਤਾ ਜਾਵੇਗਾ। '83' ਰਣਵੀਰ ਸਿੰਘ ਤੇ ਕਬੀਰ ਖਾਨ ਦੋਵਾਂ ਦੀ ਪਹਿਲੀ ਤ੍ਰਭਾਸ਼ੀ ਫਿਲਮ ਹੈ। ਫਿਲਮ 'ਚ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਅਭਿਨੇਤਾ ਰਣਵੀਰ ਸਿੰਘ ਫਿਲਮ ਲਈ ਕੜੀ ਮਿਹਨਤ ਕਰ ਰਹੇ ਹਨ। ਖੇਡ ਡਰਾਮਾ ਫਿਲਮ 'ਚ ਭਾਰਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਮੱਹਤਵਪੂਰਨ ਘਟਨਾਵਾਂ 'ਚੋਂ ਇਕ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਨਿਰਮਾਤਾਵਾਂ ਨੇ ਫਿਲਮ ਨੂੰ ਹਿੰਦੀ, ਤਮਿਲ ਤੇ ਤੇਲੁਗੂ ਭਾਸ਼ਾਵਾਂ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਕਬੀਰ ਖਾਨ (ਨਿਰਦੇਸ਼ਕ) ਤੇ ਰਣਵੀਰ ਸਿੰਘ (ਅਭਿਨੇਤਾ) ਦੋਵਾਂ ਦੀ ਪਹਿਲੀ ਤ੍ਰਭਾਸ਼ੀ ਫਿਲਮ ਹੋਵੇਗੀ। ਸਾਲ 1983 'ਚ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੀ ਇਤਿਹਾਸਿਕ ਜਿੱਤ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਦੇਸ਼ ਭਰ ਰਿਲੀਜ਼ ਕੀਤੀ ਜਾਣੀ ਚਾਹੀਦੀ ਹੈ। ਇਹੀ ਵਜ੍ਹਾ ਹੈ ਕਿ ਫਿਲਮ ਨੂੰ ਇਕੱਠੇ ਤਮਿਲ ਤੇ ਤੇਲੁਗੂ 'ਚ ਸ਼ੂਟ ਕੀਤਾ ਜਾ ਰਿਹਾ ਹੈ। ਫਿਲਮ ਨੂੰ 10 ਅਪ੍ਰੈਲ 2020 ਦੇ ਦਿਨ ਗੁੱਡ ਫ੍ਰਾਈਡੇ ਦੇ ਹਫਤੇ ਦੌਰਾਨ ਪੈਨ ਇੰਡੀਆ 'ਚ ਰਿਲੀਜ਼ ਕੀਤਾ ਜਾਵੇਗਾ।

'83' ਈਵੈਂਟ 'ਚ ਜੇਤੂ ਟੀਮ 'ਚ ਕਪਿਲ ਦੇਵ, ਮੋਹਿੰਦਰ ਅਮਰਨਾਥ, ਸੁਨੀਲ ਗਾਵਸਕਰ, ਕ੍ਰਿਤੀ ਆਜ਼ਾਦ, ਯਸ਼ਪਾਲ ਸ਼ਰਮਾ, ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ, ਰੋਜਰ ਬਿਨੀ, ਬਲਵਿੰਦਰ ਸਿੰਘ ਸੰਧੂ, ਸੰਦੀਪ ਪਾਟਿਲ, ਮਦਨ ਲਾਲ, ਰਵੀ ਸ਼ਾਸ਼ਤਰੀ, ਦਿਲੀਪ ਵੇਂਗਸਰਕਰ, ਸੁਨੀਲ ਵਾਲਸਨ ਤੇ ਉਨ੍ਹਾਂ ਦੇ ਪ੍ਰਬੰਧਕ ਪੀ. ਆਰ. ਮਾਨ ਸਿੰਘ ਸ਼ਾਮਲ ਸਨ। ਸਾਲ 1983 'ਚ ਇੰਗਲੈਂਡ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਸ਼ਾਨਦਾਰ ਜਿੱਤ 'ਤੇ ਆਧਾਰਿਤ, ਰਣਵੀਰ ਸਿੰਘ ਫਿਲਮ 'ਚ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਦੀ ਕਪਤਾਨੀ 'ਚ ਭਾਰਤ ਨੇ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ 'ਤੇ ਜਿੱਤ ਹਾਸਲ ਕੀਤੀ ਸੀ।


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News