ਦੀਪਿਕਾ ਦੇ ਬਣਾਏ ਚੌਲਾਂ ਦਾ ਦੀਵਾਨਾ ਰਣਵੀਰ, ਹੋਇਆ ਖੁਲਾਸਾ

2/9/2019 4:22:08 PM

ਮੁੰਬਈ(ਬਿਊਰੋ)— ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਾਲੀਵੁੱਡ ਦਾ ਸਭ ਤੋਂ ਫੇਮਸ ਕਪੱਲ ਹੈ। ਦੋਵਾਂ ਦੀ ਖਬਰਾਂ ਸੁਰਖੀਆਂ ਬਣਨ 'ਚ ਸਮਾਂ ਨਹੀਂ ਲੈਂਦੀਆਂ। ਜਦੋਂ ਦਾ ਦੋਵਾਂ ਦਾ ਵਿਆਹ ਹੋਇਆ ਹੈ ਹਰ ਕੋਈ ਇਨ੍ਹਾਂ ਦੀ ਜ਼ਿੰਦਗੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦਾ ਹੈ ਹਾਲ ਹੀ 'ਚ ਰਣਵੀਰ ਨੇ ਦੀਪਿਕਾ ਦੀ ਤਾਰੀਫ ਸਾਰੀ ਮੀਡੀਆ ਸਾਹਮਣੇ ਕੀਤੀ ਹੈ।
PunjabKesari
ਰਣਵੀਰ ਨੇ ਇਕ ਇਵੈਂਟ 'ਚ ਕਿਹਾ,''ਮੈਂ ਦੁਨੀਆ ਦਾ ਸਭ ਤੋਂ ਖੁਸ਼ਨਸੀਬ ਇੰਸਾਨ ਹਾਂ, ਕਿਉਂਕਿ ਦੀਪਿਕਾ ਉਸ ਨੂੰ ਘਰ 'ਤੇ ਰਸਮ ਚੌਲ ਬਣਾ ਕੇ ਖਵਾਉਂਦੀ ਹੈ।'' ਇਸ ਤੋਂ ਬਾਅਦ ਰਣਵੀਰ ਖੁਦ ਹੀ ਸ਼ਰਮਾ ਗਏ। ਇਨ੍ਹਾ ਹੀ ਨਹੀਂ ਇਸ ਤੋਂ ਬਾਅਦ ਮੀਡੀਆ ਨੇ ਰਣਵੀਰ ਨੂੰ ਪੁੱਛਿਆ ਕੀ ਦੀਪਿਕਾ ਉਨ੍ਹਾਂ ਦੇ ਅਜੀਬ ਸਟਾਈਲ ਬਾਰੇ ਕੀ ਕਹਿੰਦੀ ਹੈ।
PunjabKesari
ਇਸ ਦਾ ਜਵਾਬ ਦਿੰਦੇ ਰਣਵੀਰ ਨੇ ਕਿਹਾ ਕਿ ਦੀਪਿਕਾ ਨੂੰ ਉਸ ਦੇ ਸਟਾਈਲ ਦੀ ਆਦਤ ਪੈ ਗਈ ਹੈ। ਮੇਰੇ ਬਾਰੇ ਦੀਪਿਕਾ ਕਹਿੰਦੀ ਹੈ ਕਿ ਤੁਸੀਂ ਹਰ 6 ਮਹੀਨੇ 'ਚ ਆਪਣੇ ਆਪ ਨੂੰ ਬਦਲ ਲੈਂਦੇ ਹੋ ਅਤੇ ਮੈਨੂੰ ਇਕ ਵੱਖਰੇ ਆਦਮੀ ਲੱਗਦੇ ਹੋ।
PunjabKesari
ਫਿਲਹਾਲ ਰਣਵੀਰ ਆਪਣੀ ਆਉਣ ਵਾਲੀ ਫਿਲਮ 'ਗਲੀ ਬੁਆਏ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਜਿਸ 'ਚ ਉਨ੍ਹਾਂ ਨਾਲ ਆਲੀਆ ਭੱਟ ਨਜ਼ਰ ਆਵੇਗੀ। 'ਗਲੀ ਬੁਆਏ' 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਤੋਂ ਬਾਅਦ ਰਣਵੀਰ ਕੋਲ '83' ਅਤੇ ਤੱਖ਼ਤ' ਵਰਗੀਆਂ ਵੱਡੀਆਂ ਫਿਲਮਾਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News