ਇਸ ਮਹਿਲਾ ਬਜ਼ੁਰਗ ਦਾ ਰੈਪ ਸੁਣ ਰਣਵੀਰ ਵੀ ਹਨ ਹੈਰਾਨ, ਦੇਖੋ ਵੀਡੀਓ

4/25/2019 3:48:24 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਅਤੇ ਫੈਨਜ਼ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਇਸ ਫਿਲਮ 'ਚ ਰਣਵੀਰ ਸਿੰਘ ਨੇ ਇਕ ਰੈਪਰ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ 'ਚ ਫਿੱਟ ਬੈਠਣ ਲਈ ਰਣਵੀਰ ਸਿੰਘ ਨੇ ਰੈਪ ਵੀ ਸਿੱਖਿਆ ਸੀ। ਹੁਣ ਵੀ ਉਹ ਅਕਸਰਰੈਪ ਕਰਦੇ ਹੋਏ ਦਿਖਾਈ ਦਿੱਤੇ ਜਾਂਦੇ ਹਨ।

 
 
 
 
 
 
 
 
 
 
 
 
 
 

Aunty G ⚔️ #bohthard

A post shared by Ranveer Singh (@ranveersingh) on Apr 23, 2019 at 12:07pm PDT


ਉਹ ਅਕਸਰ ਰੈਪ ਕਰਦੇ ਹੋਏ ਦੀਆਂ ਵੀਡਿਓਜ਼ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੇ ਹਨ। ਹਾਲ ਹੀ 'ਚ ਇਕ ਬਜ਼ੁਰਗ ਮਹਿਲਾ ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਰਣਵੀਰ ਨੇ ਖੁਦ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਸਮੇਂ ਕੈਪਸ਼ਨ ਵੀ ਦਿੱਤਾ,''ਬਹੁਤ ਹਾਰਡ''। ਇਸ ਬਜ਼ੁਰਗ ਮਹਿਲਾ ਦਾ ਰੈਪ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿਸ ਨੂੰ ਲੋਕ ਵੀ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ। ਕੁਝ ਲੋਕ ਇਸ ਵੀਡਿਓ 'ਤੇ ਕੁਮੈਂਟ ਵੀ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News