ਬਾਬਾ ਰਾਮਦੇਵ ਦੇ ਰਿਐਲਿਟੀ ਸ਼ੋਅ ''ਓਮ ਸ਼ਾਤੀ ਓਮ'' ਨੂੰ ਹੋਸਟ ਕਰੇਗਾ ਇਹ ਬਾਲੀਵੁੱਡ ਅਭਿਨੇਤਾ

8/22/2017 2:34:17 PM

ਮੁੰਬਈ— ਯੋਗ ਗੁਰੂ ਦੇ ਨਾਂ ਨਾਲ ਪਛਾਣ ਰੱਖਣ ਵਾਲਾ ਬਾਬਾ ਰਾਮਦੇਵ ਜਲਦ ਹੀ ਟੀ. ਵੀ. ਦੇ ਨਵੇਂ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਸੂਤਰਾਂ ਮੁਤਾਬਕ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਪਹਿਲੇ ਐਪੀਸੋਡ ਤੋਂ ਬਾਅਦ ਅਪਾਰਸ਼ਕਤੀ ਖੁਰਾਨਾ ਇਸ ਸ਼ੋਅ ਨੂੰ ਹੋਸਟ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਵੀਰ ਸਿੰਘ ਆਪਣੀ ਫਿਲਮ 'ਬਾਜੀਰਾਵ ਮਸਤਾਨੀ' ਦੇ ਗੀਤ ਨਾਲ ਇਸ ਸ਼ੋਅ ਦੀ ਸ਼ੁਰੂਆਤ ਕਰਨਗੇ।

PunjabKesari
ਤੁਹਾਨੂੰ ਇਹ ਦੱਸ ਦੇਈਏ ਕਿ ਸਟਾਰ ਭਾਰਤ ਦਾ ਇਹ ਆਉਣ ਵਾਲਾ ਰਿਐਲਿਟੀ ਸ਼ੋਅ 'ਓਮ ਸ਼ਾਤੀ ਓਮ' ਭਜਨ ਦੇ ਕੰਸੈਪਟ 'ਤੇ ਆਧਾਰਿਤ ਹੋਵੇਗਾ। ਬਾਬਾ ਰਾਮਦੇਵ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਇਸ ਸ਼ੋਅ 'ਚ ਇਹ ਦੋਵੇਂ ਜੱਜ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਸ਼ੋਅ 'ਚ 14 ਮੁਕਾਬਲੇਬਾਜ਼ ਸ਼ਾਮਿਲ ਹੋਣਗੇ ਜੋ ਕਿ ਭਜਨ ਸੁਣਾਉਣਗੇ। ਇਹ ਸ਼ੋਅ ਨੋਜ਼ਵਾਨ ਪੀੜੀ 'ਚ ਭਜਨ ਦੀ ਸਮਝ ਨੂੰ ਪੈਦਾ ਕਰਨ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸ਼ੋਅ 28 ਅਗਸਤ ਤੋਂ ਸ਼ਾਮ 6 ਵਜੇ ਪ੍ਰਸਾਰਿਤ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News