ਰਣਵੀਰ ਸਿੰਘ ਦੇ ਇਸ ਗੀਤ ਨੇ ਯੂਟਿਊੁਬ 'ਤੇ ਬਣਾਇਆ ਇਹ ਰਿਕਾਰਡ

9/24/2017 3:42:11 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੇ ਨਾਂ ਇਕ ਹੋਰ ਰਿਕਾਰਡ ਜੁੜ ਚੁੱਕਿਆ ਹੈ। ਜੀ ਹਾਂ, ਸਾਲ 2016 'ਚ ਆਈ ਉਨ੍ਹਾਂ ਦੀ ਫਿਲਮ 'ਬੇਫਿਕਰੇ' ਦੇ ਇਕ ਗੀਤ ਨੂੰ ਯੂਟਿਊਬ 'ਤੇ 300 ਮਿਲੀਅਨ ਤੋਂ ਵੱਧ ਵਾਰ ਦੇਖਿਆ ਚੁੱਕਿਆ ਹੈ। ਇਸ ਗੀਤ ਦੇ ਬੋਲ 'ਨਸ਼ੇ ਸੀ ਚੜ੍ਹ ਗਈ' ਹਨ। ਇਸ ਗੀਤ 'ਚ ਰਣਵੀਰ ਦੇ ਨਾਲ ਵਾਣੀ ਕਪੂਰ ਬੇਹੱਦ ਹੌਟ ਅੰਦਾਜ਼ 'ਚ ਨਜ਼ਰ ਆਈ ਸੀ।


ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ ਅਤੇ ਵਿਸ਼ਾਲ-ਸ਼ੇਖਰ ਨੇ ਸੰਗੀਤ ਦਿੱਤਾ ਹੈ। ਜਦੋਂ ਤੋਂ ਇਸ ਰਿਕਾਰਡ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਸ ਨਾਲ ਜੁੜੇ ਸਭ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਰਣਵੀਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਟਵੀਟ 'ਤੇ ਕਿਹਾ ਕਿ ਇਸ ਤੋਂ ਮੈਨੂੰ ਬਿਲਕੁਲ ਉਮੀਦ ਨਹੀਂ ਸੀ। ਇਸ ਤੋਂ ਇਲਾਵਾ ਯਸ਼ ਰਾਜ ਫਿਲਮਸ ਨੇ ਇਸ ਨਵੇਂ ਰਿਕਾਰਡ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News