''ਪਦਮਾਵਤੀ'' ਦੀ ਰਿਲੀਜ਼ਿੰਗ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਦੀਪਿਕਾ ਦੇ ਪ੍ਰੇਮੀ, ਦਿੱਤਾ ਲੰਬਾ-ਚੌੜਾ ਭਾਸ਼ਣ

11/18/2017 4:10:29 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਚ 'ਅਲਾਊਦੀਨ ਖਿਲਜੀ' ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰਘ ਨੇ ਵਿਵਾਦ 'ਤੇ ਚੁੱਪੀ ਤੋੜੀ ਹੈ। ਸੰਜੇ ਲੀਲਾ ਭੰਸਾਲੀ ਤੇ ਦੀਪਿਕਾ ਪਾਦੁਕੋਣ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਉਹ ਫਿਲਮ ਤੇ ਭੰਸਾਲੀ ਨਾਲ ਖੜ੍ਹੇ ਹਨ। ਦੀਪਿਕਾ ਨੇ ਵੀ ਫਿਲਮ ਨੂੰ ਲੈ ਕੇ ਮੌਜੂਦਾ ਪ੍ਰਤੀਬੰਧਤਾ 'ਤੇ ਗੁੱਸਾ ਜ਼ਾਹਰ ਕੀਤਾ ਹੈ। ਹਾਲ ਹੀ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, ''ਮੈਂ 200 ਫੀਸਦੀ ਭੰਸਾਲੀ ਸਰ ਤੇ ਫਿਲਮ ਨਾਲ ਖੜ੍ਹਾ ਹਾਂ। ਉਨ੍ਹਾਂ ਕੋਲ੍ਹ ਇਕ ਵਿਜਨ ਹੈ। ਉਹ ਇਸ ਨੂੰ ਰਿਲੀਜ਼ ਕਰਨ ਲਈ ਸਭ ਕੁਝ ਕਰਨਗੇ। ਰਣਵੀਰ ਨੇ ਕਿਹਾ, ''ਜਿਸ ਕਿਸੇ ਨੂੰ ਇਸ ਬਾਰੇ 'ਚ ਚਿੰਤਾ ਹੈ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਡੀਕ ਕਰੇ ਤੇ ਫਿਲਮ ਦੇਖੇ। ਕੋਈ ਸੰਜੇ ਸਰ 'ਤੇ ਡਾਊਟ ਨਹੀਂ ਕਰ ਸਕਦਾ। ਉਹ ਇਕ ਸ਼ਾਨਦਾਰ ਫਿਲਮਕਾਰ ਹੈ ਤੇ ਭਾਰਤੀ ਸੰਸਕ੍ਰਿਤੀ— ਸਭਿਯਤਾ ਦੀ ਬਹੁਤ ਇੱਜ਼ਤ ਕਰਦੇ ਹਨ। ਸੰਜੇ ਲੀਲਾ ਭੰਸਾਲੀ ਬਾਰੇ ਗੱਲ ਕਰਦਿਆਂ ਰਣਵੀਰ ਨੇ ਕਿਹਾ ਕਿ ਉਹ ਭੰਸਾਲੀ ਕਦੀ ਕਿਸੇ ਦਾ ਦਿਲ ਦੁਖਾ ਨਹੀਂ ਸਕਦੇ। ਉਹ ਕਦੇ ਅਜਿਹਾ ਕੁਝ ਨਹੀਂ ਕਰਨਗੇ। ਉਹ ਚੰਗੇ ਇਰਾਦਿਆਂ ਵਾਲੇ ਚੰਗੇ ਵਿਅਕਤੀ ਹਨ। ਉਹ ਇਕ ਫਿਲਮ ਬਣਾਉਣਾ ਚਾਹੁੰਦੇ ਸਨ, ਜਿਸ 'ਤੇ ਪੂਰੇ ਦੇਸ਼ ਨੂੰ ਮਾਣ ਹੋਵੇ। ਫਿਲਮ ਨੂੰ ਲੈ ਕੇ ਜੋ ਵੀ ਹੋ ਰਿਹਾ ਹੈ ਉਹ ਕਾਫੀ ਦੁੱਖ ਵਾਲੀ ਖਬਰ ਹੈ। ਮੈਂ ਉਸ ਵਿਅਕਤੀ ਲਈ ਦੁੱਖ ਮਹਿਸੂਸ ਕਰਦਾ ਹਾਂ, ਜਿਸ ਦੇ ਨੇਕ ਕੋਸ਼ਿਸ਼ਾਂ ਤੇ ਭਾਵਨਾਵਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ ਤੇ ਗਲੇ ਲਗਾਉਣਾ ਚਾਹੁੰਦਾ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News