ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਕਾਰ ਦੀ ਛੱਤ ''ਤੇ ਚੜ੍ਹੇ ਰਣਵੀਰ, ਵੀਡੀਓ ਵਾਇਰਲ

8/10/2018 9:45:57 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਖਿਲਜੀ' ਨੂੰ ਅੱਜ ਦੀ ਤਾਰੀਖ 'ਚ ਬਾਲੀਵੁੱਡ ਦੇ ਸਭ ਤੋਂ ਦਮਦਾਰ ਅਭਿਨੇਤਾਵਾਂ 'ਚੋਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ, ਸਰਿਆ ਨੂੰ ਆਪਣੇ ਹੀ ਰੰਗ 'ਚ ਰੰਗ ਲੈਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਆਪਣੇ ਫੈਨਜ਼ ਦੇ ਰੂ-ਬ-ਰੂ ਹੋਏ, ਜਿਨ੍ਹਾਂ ਨੂੰ ਰਣਵੀਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋਏ। ਰਣਵੀਰ ਦੇ ਫੈਨਜ਼ ਨੇ ਉਨ੍ਹਾਂ ਨੂੰ ਮੁੰਬਈ 'ਚ ਹੋਣ ਵਾਲੇ ਈਵੈਂਟ 'ਚ ਜਾਣ ਤੋਂ ਪਹਿਲਾਂ ਹੀ ਘੇਰ ਲਿਆ। ਲੋਕਾਂ ਦਾ ਇੰਨਾ ਪਿਆਰ ਦੇਖ ਕੇ ਰਣਵੀਰ ਆਪਣੀ ਕਾਰ ਦੀ ਛੱਤ 'ਤੇ ਚੜ੍ਹ ਗਏ ਅਤੇ ਪ੍ਰਸ਼ੰਸਾਂ ਨਾਲ ਹੱਥ ਮਿਲਾਉਣ ਲੱਗ ਗਏ।

 

#ranveersingh thank you for being so warm and nice. Though I do not take my own pictures he took a picture of him with me 🙏🙏. -#jackjonesx10 #dontholdback @jackjonesindia @harshad.toast @toastevents_in @viralbhayani

A post shared by Viral Bhayani (@viralbhayani) on Aug 8, 2018 at 2:33am PDT

ਇਸ ਦੌਰਾਨ ਉਨ੍ਹਾਂ ਨੇ 'ਖਲੀਬਲੀ' ਗੀਤ ਦਾ ਸਟੈੱਪ ਵੀ ਮਾਰ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਉਹ ਆਪਣੇ ਇਸੇ ਅੰਦਾਜ਼ ਕਾਰਨ ਅੱਜ ਕਰੋੜਾਂ ਦਿਲਾਂ 'ਤੇ ਰਾਜ ਕਰ ਰਹੇ ਹਨ। ਰਣਵੀਰ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ। ਦੱਸ ਦੇਈਏ ਕਿ ਰਣਵੀਰ ਅੱਜਕਲ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਸਿੰਬਾ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਲਿਆ ਨਾਲ ਜ਼ੋਯਾ ਅਖ਼ਤਰ ਦੀ ਫਿਲਮ 'ਗਲੀ ਬੁਆਏ' 'ਚ ਵੀ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News