ਰਣਵੀਰ ਸਿੰਘ ਸਟਾਰਰ ਫਿਲਮ ''83'' ਦੀਆਂ ਤਿਆਰੀਆਂ ਲਾਰਡਸ ਗਰਾਊਂਡ ਤੋਂ ਸ਼ੁਰੂ

Friday, August 10, 2018 4:34 PM

ਮੁੰਬਈ (ਬਿਊਰੋ)— ਰਣਵੀਰ ਸਿੰਘ ਅਭਿਨੈ ਅਤੇ ਕਬੀਰ ਖਾਨ ਨਿਰਦੇਸ਼ਿਤ ਫਿਲਮ '83' ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਰਣਵੀਰ ਸਿੰਘ ਅਤੇ ਕਬੀਰ ਬੇਦੀ ਨੇ ਹਾਲ ਹੀ 'ਚ ਲੰਡਨ ਦੇ ਲਾਰਡਸ ਸਟੇਡੀਅਮ ਕ੍ਰਿਕਟ ਗਰਾਊਂਡ ਤੋਂ ਸਚਿਨ ਤੇਂਦੁਲਕਰ ਨਾਲ ਇਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ। ਰਣਵੀਰ ਅਤੇ ਕਬੀਰ ਨੇ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਨੂੰ ਦੇਖਣ ਅਤੇ ਸਟੇਡੀਅਮ ਦੇ ਮਾਹੌਲ ਨੂੰ ਮਹਿਸੂਸ ਕਰਨ ਲਈ ਵਿਸ਼ੇਸ਼ ਰੂਪ ਨਾਲ ਲੰਡਨ 'ਚ ਲਾਰਡਸ ਸਟੇਡੀਅਮ ਦੀ ਯਾਤਰਾ ਕੀਤੀ। ਦਰਸਅਲ, ਲਾਡਰਸ ਕ੍ਰਿਕਟ ਗਰਾਊਂਡ ਉਹ ਜਗ੍ਹਾ ਹੈ, ਜਿੱਥੇ ਭਾਰਤ ਦੇ ਵਰਲਡ ਕੱਪ ਦਾ ਸਫਰ ਸ਼ੁਰੂ ਹੋਇਆ ਸੀ। ਉੱਥੇ ਹੀ ਭਾਰਤ ਨੇ ਵੈਸਟ ਇੰਡੀਜ਼ ਖਿਲਾਫ 1983 ਦਾ ਵਰਲਡ ਕੱਪ ਜਿੱਤਿਆ ਸੀ। ਕਬੀਰ ਖਾਨ ਚਾਹੁੰਦੇ ਹਨ ਕਿ ਉਹ ਅਤੇ ਰਣਵੀਰ ਇਕ ਲਾਈਵ ਮੈਚ ਦੇਖਣ ਅਤੇ ਇਸ ਲਈ ਸਭ ਤੋਂ ਵੱਡੀ ਸਪੋਰਟਸ ਫਿਲਮ ਦੀ ਪ੍ਰੀ-ਪ੍ਰੋਡਕਸ਼ਨ ਦੀ ਯਾਤਰਾ ਉਨ੍ਹਾਂ ਲਾਡਰਸ ਮੈਦਾਨ ਤੋਂ ਸ਼ੁਰੂ ਕੀਤੀ।

PunjabKesari
ਕਬੀਰ ਖਾਨ ਵਲੋਂ ਨਿਰਦੇਸ਼ਿਤ ਇਹ ਫਿਲਮ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਮਹੱਤਵਪੂਰਨ ਪਲ ਨੂੰ ਪੇਸ਼ ਕਰੇਗੀ। ਫਿਲਮ ਦੀ ਸ਼ੂਟਿੰਗ ਲਈ ਕੋਈ ਵੱਖਰੇ ਤੌਰ 'ਤੇ ਸੈੱਟ ਨਹੀਂ ਲਾਇਆ ਜਾਵੇਗਾ, ਬਲਕਿ ਅਸਲ ਥਾਵਾਂ 'ਤੇ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇਹ ਫਿਲਮ ਅਗਲੇ ਸਾਲ ਸ਼ੁਰੂ ਹੋਵੇਗੀ। ਰਣਵੀਰ ਸਿੰਘ ਇਸ ਫਿਲਮ 'ਚ ਭਾਰਤੀ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾਉਣਗੇ। ਫਿਲਹਾਲ ਬਾਕੀ ਖਿਡਾਰੀਆਂ ਦੀ ਕਾਸਟਿੰਗ ਦਾ ਕੰਮ ਬਾਕੀ ਹੈ। ਫੈਂਟਮ ਫਿਲਮਜ਼, ਵਿਬਰੀ ਮੀਡੀਆ ਦੇ ਵਿਸ਼ਣੂ ਵਰਧਾਨ ਇੰਦੁਰੀ, ਅਨਿਲ ਅੰਬਾਨੀ ਦਾ ਰਿਲਾਇੰਸ ਐੈਂਟਰਟੇਨਮੈਂਟ ਤੇ ਕਬੀਰ ਖਾਨ ਫਿਲਮਜ਼ ਵਲੋਂ ਪ੍ਰੋਡਿਊਸ ਕੀਤੀ ਗਈ, ਜੋ 5 ਅਪ੍ਰੈਲ, 2019 'ਚ ਰਿਲੀਜ਼ ਹੋਵੇਗੀ।

PunjabKesari


Edited By

Kapil Kumar

Kapil Kumar is news editor at Jagbani

Read More