Pics : ਹਲਦੀ ਸੈਰੇਮਨੀ ''ਚ ਖਾਸ ਦੋਸਤ ਨਾਲ ਮਸਤੀ ਕਰਦੇ ਦਿਸੇ ਰਣਵੀਰ

11/18/2018 3:57:05 PM

ਮੁੰਬਈ (ਬਿਊਰੋ)— ਕਰੀਬ 6 ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। 'ਦੀਪਵੀਰ' ਨੇ ਪਰਿਵਾਰ ਤੇ ਖਾਸ ਦੋਸਤਾਂ ਦੀ ਮੌਜਦਗੀ 'ਚ ਇਟਲੀ ਦੇ ਲੇਕ ਕੋਮੋ 'ਚ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਦੋਹਾਂ ਨੇ ਕੋਂਕਣੀ ਰੀਤੀ-ਰਿਵਾਜ਼ ਦੇ ਨਾਲ-ਨਾਲ ਸਿੰਧੀ ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ। ਇਟਲੀ ਜਾਣ ਤੋਂ ਪਹਿਲਾਂ ਰਣਵੀਰ ਨੇ ਮੁੰਬਈ ਸਥਿਤ ਆਪਣੇ ਘਰ 'ਚ ਹਲਦੀ ਸੈਰੇਮਨੀ ਦਾ ਆਯੋਜਨ ਕੀਤਾ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਸਮੇਤ ਕਈ ਦੋਸਤ ਨਜ਼ਰ ਆਏ।

PunjabKesari
ਹਲਦੀ ਸੈਰੇਮਨੀ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਹ ਆਪਣੇ ਘਰ ਦੀ ਬਾਲਕਨੀ 'ਚ ਸ਼ਾਨੂ ਸ਼ਰਮਾ ਨਾਲ ਨਜ਼ਰ ਆਏ ਸਨ। ਤੁਹਾਨੂੰ ਦੱਸ ਦੇਈਏ ਸ਼ਾਨੂ ਸ਼ਰਮਾ ਬਾਲੀਵੁੱਡ ਦੀ ਮਸ਼ਹੂਰ ਕਾਸਟਿੰਗ ਡਾਇਰੈਕਟਰ ਹੈ ਅਤੇ ਰਣਵੀਰ ਦੀ ਮੈਨਟੌਰ ਹੋਣ ਦੇ ਨਾਲ-ਨਾਲ ਉਸ ਦੀ ਖਾਸ ਦੋਸਤ ਬਣ ਚੁੱਕੀ ਹੈ। ਉੱਥੇ ਹੀ ਸ਼ਾਨੂੰ ਨੇ ਰਣਵੀਰ ਦੇ ਹਲਦੀ ਸੈਰੇਮਨੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

PunjabKesari
ਸ਼ਾਨੂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਬੈਂਡ ਬਾਜਾ ਬਾਰਾਤ ਤੋਂ ਲੈ ਕੇ ਬੈਂਡ ਬਾਜਾ ਬਾਰਾਤ...ਲੜਕੇ ਤੋਂ ਲੈ ਕੇ ਇਕ ਸ਼ਾਨਦਾਰ ਵਿਅਕਤੀ 'ਚ ਤਬਦੀਲ ਹੋਣ ਦਾ ਤੁਹਾਡਾ ਸਫਰ ਸ਼ਾਨਦਾਰ ਰਿਹਾ। ਤੁਸੀਂ ਅੱਜ ਜੋ ਵੀ ਹੋ ਅਤੇ ਜੋ ਬਣਨ ਵਾਲੇ ਹੋ, ਮੈਨੂੰ ਉਸ 'ਤੇ ਮਾਣ ਹੈ। ਤੁਸੀਂ ਇਕ ਜ਼ਿੰਮੇਵਾਰ ਇਨਸਾਨ ਹੋ ਜੋ ਕਿ ਪਿਆਰਾ ਹੈ ਅਤੇ ਆਪਣੀ ਗੱਲ 'ਤੇ ਕਾਇਮ ਰਹਿੰਦਾ ਹੈ। ਇਸ ਦੇ ਨਾਲ ਹੀ ਸ਼ਾਨੂ ਨੇ ਦੀਪਿਕਾ ਤੇ ਰਣਵੀਰ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News