''ਬਰਲਿਨ ਫਿਲਮ ਫੈਸਟੀਵਲ'' ''ਚ ਛਾਏ ਰਣਵੀਰ ਤੇ ਆਲੀਆ

Tuesday, February 12, 2019 9:25 AM

ਮੁੰਬਈ (ਬਿਊਰੋ) — 14 ਫਰਵਰੀ ਨੂੰ ਬਾਲੀਵੁੱਡ ਐਕਟਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ 'ਗਲੀ ਬੁਆਏ' ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਪ੍ਰਮੋਸ਼ਨ ਦੋਵੇਂ ਸਟਾਰਸ ਕਾਫੀ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਇਸੇ ਸਿਲਸਿਲੇ 'ਚ ਹਾਲ ਹੀ 'ਚ ਆਲੀਆ ਅਤੇ ਰਣਵੀਰ ਬਰਲੀਨ 'ਫਿਲਮ ਫੈਸਟੀਵਲ' 'ਚ ਪਹੁੰਚੇ ਸਨ, ਜਿੱਥੇ ਦੋਵਾਂ ਨੇ ਆਪਣੀ ਫਿਲਮ ਦੀ ਸਪੈਸ਼ਲ ਸਕ੍ਰੀਨ 'ਚ ਹਿੱਸਾ ਲਿਆ ਅਤੇ ਲੋਕਾਂ ਦਾ ਖੂਬ ਪਿਆਰ ਹਾਸਲ ਕੀਤਾ।

PunjabKesari

ਇਸ ਦੌਰਾਨ ਰਣਵੀਰ ਸਿੰਘ ਚੈੱਕ ਟਰਾਊਜ਼ਰ ਅਤੇ ਕਲਰਫੁੱਲ ਪੁਲਓਵਰ 'ਚ ਨਜ਼ਰ ਆਏ, ਜਿਸ ਕਾਰਨ ਉਨ੍ਹਾਂ ਦਾ ਲੁੱਕ ਹਮੇਸ਼ਾ ਦੀ ਤਰ੍ਹਾਂ ਵੱਖਰਾ ਅਤੇ ਸ਼ਾਨਦਾਰ ਲੱਗ ਰਿਹਾ ਸੀ।

PunjabKesari

ਦੂਜੇ ਪਾਸੇ ਫਿਲਮ ਦੀ ਲੀਡ ਅਦਾਕਾਰਾ ਆਲੀਆ ਭੱਟ ਬਲੂ ਬੌਡੀਗਨ 'ਚ ਨਜ਼ਰ ਆਈ।

PunjabKesari

ਫੇਸ ਦੇ ਦੂਜੇ ਦਿਨ ਇਕ ਵਾਰ ਫਿਰ ਦੋਵੇਂ ਆਪਣੀ ਡ੍ਰੈਸਿੰਗ ਕਰਕੇ ਛਾ ਗਏ। ਇਸ ਮੌਕੇ ਆਲੀਆ ਕਲਰਫੁੱਲ ਪੈਂਟ ਅਤੇ ਬਲੈਜ਼ਰ 'ਚ ਨਜ਼ਰ ਆਈ ਜਦੋਂਕਿ ਰਣਵੀਰ ਨੇ ਵ੍ਹਾਈਟ ਕਲਰ ਕੈਰੀ ਕੀਤਾ ਸੀ।

PunjabKesari

ਆਲੀਆ ਨੇ ਇਸ ਵਾਰ ਹਾਲੀਵੁੱਡ ਸਟਾਰ ਗਿੱਗੀ ਹਦੀਦ ਨੂੰ ਕਾਪੀ ਕੀਤਾ। 

PunjabKesari
ਦੱਸ ਦਈਏ ਕਿ ਬਰਲੀਨ ਫਿਲਮ ਫੈਸਟੀਵਲ 'ਚ 'ਗਲੀ ਬੁਆਏ' ਭਾਰਤ 'ਚ ਰਿਲੀਜ਼ ਤੋਂ ਪਹਿਲਾਂ ਦਿਖਾਈ ਜਾਣੀ ਹੈ।

PunjabKesari

ਇੱਥੇ ਫਿਲਮ 9 ਫਰਵਰੀ, 12 ਫਰਵਰੀ ਅਤੇ 17 ਫਰਵਰੀ ਨੂੰ ਹੈ, ਜਿਸ ਦੇ ਦੋ ਸ਼ੋਅ ਨਿਕਲ ਚੁੱਕੇ ਹਨ, ਜੋ ਹਾਊਸਫੁਲ ਰਹੇ ਅਤੇ ਅਗਲਾ ਸ਼ੋਅ ਵੀ ਫੁੱਲ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 


Edited By

Sunita

Sunita is news editor at Jagbani

Read More