ਸਾਬਕਾ ਪ੍ਰੇਮਿਕਾ ਨੂੰ ਮਿਲ ਕੇ ਆਊਟ ਆਫ ਕੰਟਰੋਲ ਹੋ ਗਏ ਰਣਵੀਰ, ਹੁਣ ਕੀ ਹੋਵੇਗਾ ਦੀਪਿਕਾ ਦਾ ਰੀਐਕਸ਼ਨ?

9/23/2017 3:39:08 PM

ਮੁੰਬਈ (ਭਾਸ਼ਾ)— ਇਸ ਐਵਾਰਡ ਸ਼ੋਅ 'ਚ ਸਾਰਿਆ ਦੀਆਂ ਨਜ਼ਰਾਂ ਉਸ ਸਮੇਂ ਰੁੱਕ ਗਈਆਂ ਜਦੋਂ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਰਣਵੀਰ ਸਿੰਘ ਇਕ ਦੂਜੇ ਦੇ ਆਹਮਣੇ-ਸਾਹਮਣੇ ਹੋਏ। ਦੋਵੇਂ ਜਦੋਂ ਅਚਾਨਕ ਮਿਲੇ ਤਾਂ ਥੋੜ੍ਹੇ ਅਸਹਿਜ ਨਜ਼ਰ ਆਏ ਪਰ ਦੋਵੇਂ ਕੈਮਰੇ ਦੇ ਸਾਹਮਣੇ ਸਥਿਤੀ ਨੂੰ ਕਾਫੀ ਚੰਗੀ ਤਰ੍ਹਾਂ ਸੰਭਾਲਦੇ ਹੋਏ ਨਜ਼ਰ ਆਏ।

PunjabKesari

ਅਨੁਸ਼ਕਾ ਨੇ ਜਿਵੇਂ ਹੀ ਰਣਵੀਰ ਸਿੰਘ ਨੂੰ ਦੇਖਿਆ, ਅੱਗੇ ਵਧੀ ਅਤੇ ਗਲੇ ਲਗਾਇਆ। ਇਸ ਤੋਂ ਬਾਅਦ ਰਣਵੀਰ ਸਿੰਘ ਨੇ ਉਨ੍ਹਾਂ ਨੂੰ ਕੈਮਰੇ ਸਾਹਮਣੇ ਪੋਜ਼ ਦੇਣ ਲਈ ਅੱਗੇ ਜਾਣ ਲਈ ਕਿਹਾ। ਦੋਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਅੱਜ-ਕੱਲ ਰਣਵੀਰ ਸਿੰਘ, ਦੀਪਿਕਾ ਨੂੰ ਅਤੇ ਅਨੁਸ਼ਕਾ, ਵਿਰਾਟ ਕੋਹਲੀ ਨੂੰ ਡੇਟ ਕਰ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਇੱਥੇ ਜੇਤੂਆਂ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ 'ਐਂਟਰਟੇਨਮੈਂਟ ਆਫ ਦਿ ਈਅਰ', ਅਨੁਸ਼ਕਾ ਸ਼ਰਮਾ ਨੂੰ 'ਵੂਮਨ ਆਫ ਦੀ ਈਅਰ', 'ਸਿਧਾਰਥ ਮਲਹੋਤਰਾ 'ਮੋਸਟ ਸਟਾਈਲਿਸ਼' ਅਤੇ ਰਾਜਕੁਮਾਰ ਰਾਓ ਨੂੰ 'ਐਕਟਰ ਆਫ ਦੀ ਈਅਰ' ਦਾ ਐਵਾਰਡ ਮਿਲਿਆ।

PunjabKesari

'ਡਿਜ਼ਾਈਨਰ ਆਫ ਦੀ ਈਅਰ' ਦੇ ਰੂਪ 'ਚ ਮਨੀਸ਼ ਮਲਹੋਤਰਾ ਨੂੰ ਚੁਣਿਆ ਗਿਆ ਜਦਕਿ 'ਐਕਸਲੈਂਟ ਇਨ ਐਕਟਿੰਗ' ਸ਼੍ਰੀਦੇਵੀ ਨੂੰ ਮਿਲਿਆ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News