''ਵੈਲਨਟਾਈਨ ਡੇਅ'' ਨੂੰ ਲੈ ਕੇ ਰਣਵੀਰ ਸਿੰਘ ਦੀ ਹੈ ਇਹ ਖਾਸ ਪਲਾਨਿੰਗ

Tuesday, February 12, 2019 3:18 PM
''ਵੈਲਨਟਾਈਨ ਡੇਅ'' ਨੂੰ ਲੈ ਕੇ ਰਣਵੀਰ ਸਿੰਘ ਦੀ ਹੈ ਇਹ ਖਾਸ ਪਲਾਨਿੰਗ

ਮੁੰਬਈ (ਬਿਊਰੋ) : ਅੱਜਕਲ ਰਣਵੀਰ ਸਿੰਘ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਪਿਛਲੇ ਸਾਲ ਪਹਿਲਾਂ ਦੀਪਿਕਾ ਪਾਦੂਕੋਣ ਨਾਲ ਲੰਬੇ ਰਿਲੇਸ਼ਨ ਤੋਂ ਬਾਅਦ ਵਿਆਹ ਅਤੇ ਫਿਰ 28 ਦਸੰਬਰ ਨੂੰ ਬਾਕਸ ਆਫਿਸ 'ਤੇ 'ਸਿੰਬਾ' ਨਾਲ ਧਮਾਕਾ ਕਰਨ ਤੋਂ ਬਾਅਦ ਰਣਵੀਰ ਇਕ ਹੋਰ ਅਜਿਹਾ ਹੀ ਧਮਾਕਾ ਕਰਨ ਲਈ ਤਿਆਰ ਹਨ। ਇਹ ਧਮਾਕਾ ਰਣਵੀਰ 14 ਫਰਵਰੀ ਯਾਨੀ ਵੈਲਨਟਾਈਨ ਡੇਅ 'ਤੇ ਕਰਨਗੇ। ਜੀ ਹਾਂ, ਜਿੱਥੇ ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ, ਉੱਥੇ ਹੀ 'ਸਿੰਬਾ' ਰਣਵੀਰ ਦੀ ਸਾਲ ਦੀ ਪਹਿਲੀ ਫਿਲਮ 'ਗਲੀ ਬੁਆਏ' ਵੀ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਰਣਵੀਰ ਨਾਲ ਆਲੀਆ ਭੱਟ ਹੈ ਅਤੇ ਦੋਵੇਂ ਸਟਾਰ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। 
ਹਾਲ ਹੀ 'ਚ ਦੋਵੇਂ ਫਿਲਮ ਦੀ ਟੀਮ ਨਾਲ ਬਰਲੀਨ ਫਿਲਮ ਫੈਸਟੀਵਲ 'ਚ ਪਹੁੰਚੇ ਸਨ, ਜਿੱਥੇ 'ਗਲੀ ਬੁਆਏ' ਦੀ ਸਪੈਸ਼ਲ ਸਕ੍ਰੀਨਿੰਗ ਕੀਤੀ ਗਈ ਅਤੇ ਫਿਲਮ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ। ਰਣਵੀਰ ਨੇ ਆਪਣੇ ਬਿਜ਼ੀ ਸੈਡੀਊਲ 'ਚੋਂ ਵੀ ਦੀਪਿਕਾ ਨੂੰ ਪੂਰਾ ਸਮਾਂ ਦਿੱਤਾ ਅਤੇ ਹੁਣ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਦੀਪਿਕਾ ਨਾਲ ਇਸ ਖਾਸ ਦਿਨ ਨੂੰ 'ਗਲੀ ਬੁਆਏ' ਦੀ ਸਪੈਸ਼ਲ ਸਕ੍ਰੀਨਿੰਗ ਦੇਖ ਕੇ ਮਨਾਉਣਗੇ। ਇਸ ਬਾਰੇ ਰਣਵੀਰ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਖੁਦ ਦੱਸਿਆ ਹੈ। 'ਗਲੀ ਬੁਆਏ' ਦੇ ਟਰੇਲਰ ਅਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਫਿਲਮ ਸਾਲ ਦੀ ਸਭ ਤੋਂ ਵੱਡੀ ਓਪਨਰ ਹੋ ਸਕਦੀ ਹੈ।


Edited By

Sunita

Sunita is news editor at Jagbani

Read More