ਰਣਵੀਰ ਨੇ ਖਤਮ ਕੀਤੀ ਫਿਲਮ ਦੀ ਸ਼ੂਟਿੰਗ, ਅਗਲੇ ਹਫਤੇ ਦੀਪਿਕਾ ਨਾਲ ਵਿਆਹ
11/8/2018 8:26:47 PM
ਮੁੰਬਈ (ਬਿਊਰੋ)— ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਰਣਵੀਰ ਸਿੰਘ ਨੇ ਆਪਣੀ ਆਗਾਮੀ ਫਿਲਮ 'ਸਿੰਬਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਅਗਲੇ ਹਫਤੇ ਰਣਵੀਰ ਸਿੰਘ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨਾਲ ਵਿਆਹ ਕਰਵਾਉਣ ਵਾਲੇ ਹਨ। ਹੁਣ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਕੋਲ ਵਿਆਹ ਦੀਆਂ ਤਿਆਰੀਆਂ ਲਈ ਕਾਫੀ ਸਮਾਂ ਹੋਵੇਗਾ। ਉਂਝ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। 14 ਤੇ 15 ਨਵੰਬਰ ਨੂੰ ਵਿਆਹ ਦਾ ਜਸ਼ਨ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ ਇਟਲੀ ਦੇ ਲੇਕ ਕੋਮੋ 'ਚ ਵਿਆਹ ਕਰਵਾਉਣਗੇ। ਹਾਲਾਂਕਿ ਅਜੇ ਵੈਨਿਊ ਨੂੰ ਲੈ ਕੇ ਦੋਵਾਂ ਸਿਤਾਰਿਆਂ ਵਲੋਂ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫੈਨਜ਼ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਉਧਰ ਸ਼ੂਟਿੰਗ ਦੇ ਆਖਰੀ ਦਿਨ ਰੋਹਿਤ ਤੇ ਸਾਰਾ ਅਲੀ ਖਾਨ ਕਾਫੀ ਭਾਵੁਕ ਹੋ ਗਏ ਹਨ ਤੇ ਉਨ੍ਹਾਂ ਨੇ ਇਸ ਨੂੰ ਇੰਸਟਾਗ੍ਰਾਮ 'ਤੇ ਬਿਆਨ ਵੀ ਕੀਤਾ। ਸਾਰਾ ਨੇ ਲਿਖਿਆ, 'ਹੁਣ ਕੰਮ ਖਤਮ ਹੁੰਦਾ ਹੈ। ਰੋਹਿਤ ਸ਼ੈੱਟੀ ਸਰ, ਇਸ ਸਬਰ, ਸਲਾਹ, ਦਿਸ਼ਾ, ਚਿੰਤਾ, ਮਾਣ ਤੇ ਹੋਰ ਵੀ ਬਹੁਤ ਕੁਝ ਲਈ ਤੁਹਾਡਾ ਧੰਨਵਾਦ।'
ਰੋਹਿਤ ਸ਼ੈੱਟੀ ਨੇ ਲਿਖਿਆ, '5 ਮਹੀਨੇ ਪਹਿਲਾਂ, 6 ਜੂਨ 2018 ਨੂੰ ਮੈਂ ਸਿੰਬਾ ਦਾ ਸਫਰ ਸ਼ੁਰੂ ਕੀਤਾ ਸੀ ਤੇ ਅੱਜ ਜਦੋਂ ਇਹ ਖਤਮ ਹੋ ਰਿਹਾ ਹੈ ਤਾਂ ਮੇਰੇ ਅੰਦਰ ਬਹੁਤ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੋ ਰਹੀਆਂ ਹਨ। ਸਿੰਬਾ ਯਾਨੀ ਕਿ ਸੰਗਰਾਮ ਭਾਲੇਰਾਵ, ਮੇਰੀ ਤੇ ਰਣਵੀਰ ਦੀ ਇਕੱਠਿਆਂ ਪਹਿਲੀ ਫਿਲਮ ਹੈ ਤੇ ਸਾਡਾ ਇਕੱਠਿਆਂ ਇਹ ਸਫਰ ਬੇਹੱਦ ਮਨੋਰੰਜਕ ਰਿਹਾ ਹੈ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ