ਆਪਣੇ ਫੈਨ ਦੀ ਮੌਤ ''ਤੇ ਦੁੱਖੀ ਹੋਏ ਰਣਵੀਰ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

Wednesday, June 12, 2019 1:45 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੇ ਫੈਨਜ਼ ਨਾਲ ਮਿਲਣ ਤੋਂ ਝਿਝਕਦੇ ਨਹੀਂ ਹਨ। ਇਕ ਪਾਸੇ ਤਮਾਮ ਸੈਲੀਬ੍ਰਿਟੀ ਪਬਲਿਕ ਪਲੇਸ ਜਾਂ ਕਿਸੇ ਇਵੈਂਟ ਦੌਰਾਨ ਆਮ ਫੈਨਜ਼ ਨੂੰ ਮਿਲਣ ਤੋਂ ਬਚਦੇ ਨਜ਼ਰ ਆਉਂਦੇ ਹਨ, ਉੱਥੇ ਹੀ ਰਣਵੀਰ ਆਪਣੇ ਚਾਹੁਣ ਵਾਲਿਆਂ ਨੂੰ ਦਿਲ ਖੋਲ੍ਹ ਕੇ ਮਿਲਦੇ ਹਨ। ਹਾਲ ਹੀ 'ਚ ਰਣਵੀਰ ਦੇ ਇਕ ਫੈਨ ਦਾ ਦਿਹਾਂਤ ਹੋ ਗਿਆ।
PunjabKesari
ਰਣਵੀਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੈਨ ਦੇ ਦਿਹਾਂਤ 'ਤੇ ਦੁਖ ਜਤਾਇਆ ਹੈ। ਦਰਅਸਲ, ਰਣਵੀਰ ਦੇ ਇਕ ਫੈਨ ਜਤਿਨ ਦੂਲੇਰਾ ਦੀ ਬਾਥਰੂਮ 'ਚ ਅਚਾਨਕ ਡਿੱਗਣ ਕਾਰਨ ਮੌਤ ਹੋ ਗਈ।
PunjabKesari
ਜਦੋਂ ਰਣਵੀਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜਤਿਨ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ।
PunjabKesari
ਰਣਵੀਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਜਤਿਨ ਅਤੇ ਖੁਦ ਦੀਆਂ ਕਈ ਤਸਵੀਰਾਂ ਨੂੰ ਪੋਸਟ ਕਰਦੇ ਹੋਏ .... ਲਿਖਿਆ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਰਣਵੀਰ ਇਨ੍ਹੀਂ ਦਿਨੀਂ ਲੰਡਨ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।


About The Author

manju bala

manju bala is content editor at Punjab Kesari