ਬਾਦਸ਼ਾਹ ਦੀ ਖੁੱਲ੍ਹੀ ਕਿਸਮਤ, ਵੱਡੇ ਪਰਦੇ 'ਤੇ ਇਸ ਅਦਾਕਾਰਾ ਨਾਲ ਆਵੇਗਾ ਨਜ਼ਰ

Tuesday, February 12, 2019 10:14 AM
ਬਾਦਸ਼ਾਹ ਦੀ ਖੁੱਲ੍ਹੀ ਕਿਸਮਤ, ਵੱਡੇ ਪਰਦੇ 'ਤੇ ਇਸ ਅਦਾਕਾਰਾ ਨਾਲ ਆਵੇਗਾ ਨਜ਼ਰ

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੇ ਬਾਦਸ਼ਾਹ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਦੇ ਹੁਨਰ ਲੋਕਾਂ ਦੇ ਦਿਲ ਲੁੱਟਣ ਲਈ ਤਿਆਰ ਹਨ। ਜੀ ਹਾਂ, ਬਾਦਸ਼ਾਹ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਦਿੱਤੀ ਹੈ। ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸ ਗੁਪਤਾ ਕਰਨਗੇ। ਜਿੱਥੇ ਬਾਦਸ਼ਾਹ ਲਈ ਇਹ ਐਕਟਿੰਗ ਦਾ ਪਹਿਲਾ ਮੌਕਾ ਹੋਵੇਗਾ, ਉੱਥੇ ਹੀ ਸ਼ਿਲਪੀ ਵੀ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰੇਗੀ। ਫਿਲਮ 'ਚ ਸੋਨਾਕਸ਼ੀ ਅਤੇ ਬਾਦਸ਼ਾਹ ਤੋਂ ਇਲਾਵਾ ਵਰੁਣ ਸ਼ਰਮਾ, ਅੰਨੂ ਕਪੂਰ, ਕੁਲਭੂਸ਼ਣ ਖਰਬੰਦਾ ਅਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Lo ji. Badshah ab bade parde par 🤓🤓🤓😆😆 Thank you bollywood for making me a part of your family. For accepting a middle class boy from delhi like youve done before. For making people believe in dreams still. Thank you Mrig paaji and bhushan sir. Thank you shilpi mam. And what better start than sharing screen with @aslisona !! Need Your Wishes 🙏🙏

A post shared by BADSHAH (@badboyshah) on Feb 10, 2019 at 11:30pm PST


ਖਬਰਾਂ ਦੀ ਮੰਨੀਏ ਤਾਂ ਬਾਦਸ਼ਾਹ ਫਿਲਮ 'ਚ ਇਕ ਸਿੰਗਰ ਦਾ ਕਿਰਦਾਰ ਨਿਭਾਉਣਗੇ। ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਹੋਣ ਵਾਲਾ ਹੈ। ਹਾਲਾਂਕਿ ਬਾਦਸ਼ਾਹ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਐਕਟਿੰਗ ਕਰਨ ਨੂੰ ਲੈ ਕੇ ਥੋੜ੍ਹੇ ਨਰਵਸ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨਾਕਸ਼ੀ ਨਾਲ ਕੰਮ ਕਰਨ ਨੂੰ ਲੈ ਕੇ ਉਹ ਰਿਲੈਕਸ ਮਹਿਸੂਸ ਕਰਦੇ ਹਨ ਕਿਉਂਕਿ ਅਸੀਂ ਦੋਵੇਂ ਚੰਗੇ ਦੋਸਤ ਹਾਂ। ਇਸ ਲਈ ਉਨ੍ਹਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਕਾਪੀ ਦਿਲਚਸਪ ਹੋਵੇਗਾ।


Edited By

Sunita

Sunita is news editor at Jagbani

Read More