ਰਣਜੀਤ ਬਾਵਾ ਤੇ ਮੁਸਕਾਨ ਸੇਠੀ ਦੀ ਕੈਮਿਸਟਰੀ 'ਚ ਰਿਲੀਜ਼ ਹੋਇਆ 'ਰਸੀਦਾਂ ਦਿਲ ਦੀਆਂ'

Tuesday, February 12, 2019 4:01 PM
ਰਣਜੀਤ ਬਾਵਾ ਤੇ ਮੁਸਕਾਨ ਸੇਠੀ ਦੀ ਕੈਮਿਸਟਰੀ 'ਚ ਰਿਲੀਜ਼ ਹੋਇਆ 'ਰਸੀਦਾਂ ਦਿਲ ਦੀਆਂ'

ਜਲੰਧਰ (ਬਿਊਰੋ) : 22 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਹਾਈ ਐਂਡ ਯਾਰੀਆ' ਦਾ ਨਵਾਂ ਗੀਤ 'ਰਸੀਦਾ ਦਿਲ ਦਿਆਂ' ਰਿਲੀਜ਼ ਹੋ ਚੁੱਕਿਆਂ ਹੈ। ਇਸ ਗੀਤ 'ਚ ਮੁਸਕਾਨ ਸੇਠੀ ਤੇ ਰਣਜੀਤ ਬਾਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸਾਜ ਵੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ, ਜਿਸ ਦੇ ਬੋਲ ਵਿੰਦਰ ਨੱਥੂ ਮਜਰਾ ਵਲੋਂ ਸ਼ਿੰਗਾਰੇ ਗਏ ਹਨ। ਫਿਲਮ ਦੇ ਇਸ ਗੀਤ ਨੂੰ ਮਿਊਜ਼ਿਕ ਜੈਦੇਵ ਕੁਮਾਰ ਨੇ ਦਿੱਤਾ ਹੈ, ਜਿਸ ਨੂੰ 'ਜੰਗਲੀ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਰਣਜੀਤ ਬਾਵਾ ਨੇ ਮੁਸਕਾਨ ਸੇਠੀ ਲਈ ਦਿਲ 'ਚ ਉੱਠ ਰਹੇ ਜ਼ਜਬਾਤਾਂ ਦੀ ਗੱਲ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਬਾਕੀ ਗੀਤਾਂ ਵਾਂਗ ਦਰਸ਼ਕਾਂ ਦਾ ਪਿਆਰ ਮਿਲੇਗਾ। 


ਦੱਸ ਦਈਏ ਕਿ 'ਹਾਈ ਐਂਡ ਯਾਰੀਆਂ' ਨੂੰ ਪੰਕਜ ਬਤਰਾ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਤੋਂ ਇਲਾਵਾ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਤੇ ਨੀਤ ਕੌਰ ਮੁੱਖ ਭੂਮਿਕਾ ਨਿਭਾਅ ਰਹੇ ਹਨ। 'ਹਾਈ ਐਂਡ ਯਾਰੀਆਂ' ਯਾਰੀ-ਦੋਸਤੀ 'ਤੇ ਆਧਾਰਿਤ ਹੈ, ਜਿਸ 'ਚ ਤਿੰਨ ਦੋਸਤਾਂ ਵਿਚਾਲੇ ਪਿਆਰ ਤੇ ਤਕਰਾਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਸੰਦੀਪ ਬਾਂਸਲ, ਪੰਕਜ ਬਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। 'ਹਾਈ ਐਂਡ ਯਾਰੀਆਂ' ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ ਤੇ ਪੰਕਜ ਬਤਰਾ ਫਿਲਮਜ਼ ਨੇ ਸਪੀਡ ਰਿਕਾਰਡਸ ਨਾਲ ਮਿਲ ਕੇ ਬਣਾਈ ਹੈ, ਜੋ ਦੁਨੀਆ ਭਰ 'ਚ 22 ਫਰਵਰੀ, 2019 ਨੂੰ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More