Bday Spl : ਕਦੇ ਮਿੱਟੀ ਦੇ ਘਰ ''ਚ ਰਹਿੰਦਾ ਸੀ ਰਵੀ ਕਿਸ਼ਨ, ਅੱਜ ਹੈ ਕਰੋੜਾਂ ਦੀ ਸੰਪਤੀ ਦਾ ਮਾਲਕ

Monday, July 17, 2017 11:06 AM

ਮੁੰਬਈ— ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਰਵੀ ਕਿਸ਼ਨ ਦਾ ਅੱਜ 40ਵਾਂ ਜਨਮਦਿਨ ਹੈ। ਰਵੀ ਕਿਸ਼ਨ ਨੇ ਨਾ ਸਿਰਫ ਭੋਜਪੁਰੀ ਇੰਡਸਟਰੀ ਦੇ ਸੁਪਰਸਟਾਰ ਹਨ ਸਗੋਂ ਉਹ ਬਾਲੀਵੁੱਡ ਅਤੇ ਦੱਖਣ ਦੀ ਫਿਲਮ ਇੰਡਸਟਰੀ 'ਚ ਵੀ ਛਾਏ ਰਹਿੰਦੇ ਹਨ।

PunjabKesari

ਰਵੀ ਕਿਸ਼ਨ ਫਿਲਮ ਇੰਡਸਟਰੀ ਦੇ ਅੱਜ ਕਾਫੀ ਵੱਡੇ ਸਟਾਰ ਬਣ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ 'ਚ ਹੀ ਕੰਮ ਕੀਤਾ ਸਗੋਂ ਭੋਜਪੁਰੀ ਟੀ. ਵੀ. ਸ਼ੋਅ ਨਾਲ ਵੀ ਲੋਕਾਂ ਦਾ ਦਿਲ ਜਿਤਿਆ। ਉਹ ਸਾਲ 2006 'ਚ 'ਬਿੱਗ ਬੌਸ' 'ਚ ਵੀ ਹਿੱਸਾ ਲੈ ਚੁੱਕੇ ਹਨ।

PunjabKesari

ਉਸ ਦੌਰਾਨ ਉਸ ਦੀ  ਪ੍ਰਸਿੱਧੀ ਕਾਫੀ ਵਧ ਗਈ ਸੀ। ਇਸ ਤੋਂ ਇਲਾਵਾ ਉਸ ਨੇ ਡਾਂਸਿੰਗ ਟੀ. ਵੀ. ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਆਪਣਾ ਜਲਵਾ ਦਿਖਾ ਚੁੱਕੇ ਹਨ। ਰਵੀ ਕਿਸ਼ਨ ਦਾ ਜਨਮ 17 ਜੁਲਾਈ 1971 ਨੂੰ ਉਤਰ ਪ੍ਰਦੇਸ਼ ਦੇ ਜੈਨਪੁਰ ਜਿਲੇ ਦੇ ਬਿਸੁਰਈ ਪਿੰਡ 'ਚ ਹੋਇਆ ਸੀ।

PunjabKesari

ਰਵੀ ਕਿਸ਼ਨ ਦਾ ਪੂਰਾ ਨਾਂ ਰਵੀ ਕਿਸ਼ਨ ਸ਼ੁਕਲਾ ਹੈ। ਉਸ ਨੇ ਦੱਸਿਆ, ਜਦੋਂ ਮੈਂ ਰੇਡੀਓ ਦੀ ਆਵਾਜ਼ ਸੁਣਦਾ ਸੀ ਤਾਂ ਮੇਰੇ ਪੈਰ ਆਪਣੇ ਆਪ ਥਿਰਕਣ ਲੱਗ ਜਾਂਦੇ ਸਨ। ਜਦੋਂ ਵੀ ਕਿਤੋਂ ਬੈਂਡ ਵਾਜੇ ਦੀ ਆਵਾਜ਼ ਆਉਂਦੀ ਹੈ ਤਾਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਪਾਉਂਦੇ।

PunjabKesari

ਰਵੀ 200 ਤੋਂ ਜ਼ਿਆਦਾ ਭੋਜਪੁਰੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਸ ਨੇ ਸਾਲ 2008 'ਚ ਟੀ. ਵੀ. ਵਲੋਂ ਮਸ਼ਹੂਰ ਭੋਜਪੁਰੀ ਐਕਟਰ ਦਾ ਐਵਾਰਡ ਮਿਲਿਆ ਸੀ।

PunjabKesari