ਸੋਸ਼ਲ ਮੀਡੀਆ ''ਤੇ ਧੂੜਾਂ ਪੱਟ ਰਿਹੈ ਰਵਿੰਦਰ ਗਰੇਵਾਲ ਦਾ ਗੀਤ ''ਫੋਰ ਬਾਈ ਫੋਰ''

10/17/2018 9:43:49 AM

ਜਲੰਧਰ(ਬਿਊਰੋ)— 'ਅੱਖ', 'ਤੇਰਾ ਲੱਗਣਾ ਨੀ ਜੀ', 'ਦਿਨ', 'ਰੱਬ ਤੈਨੂੰ ਵੀ ਦਊ', 'ਬੁਲੇਟ' ਅਤੇ 'ਡਾਲਰ' ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾ ਚੁੱਕੇ ਪੰਜਾਬੀ ਗਾਇਕ ਤੇ ਪਾਲੀਵੁੱਡ ਅਦਾਕਾਰ ਰਵਿੰਦਰ ਗਰੇਵਾਲ ਦਾ ਟੇਢੀ ਪੱਗ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਗੀਤ 'ਫੋਰ ਬਾਈ ਫੋਰ' ਸੋਸ਼ਲ ਮੀਡੀਆ 'ਤੇ ਧੂੜਾਂ ਪੁੱਟ ਰਿਹਾ ਹੈ। ਪਿਰਤੀ ਸੀਲ੍ਹੋ ਦੀ ਕਲਮੋਂ ਉਪਜੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਡੀ. ਜੇ. ਬਸਟਰ ਨੇ ਸ਼ਿੰਗਾਰਿਆ ਹੈ। ਗੀਤ ਦਾ ਵੀਡੀਓ ਫਿਲਮਾਂਕਣ ਟਾਊਨ ਮੀਡੀਆ ਨੇ ਗੀਤ ਦੇ ਬੋਲਾਂ ਨਾਲ ਇਨਸਾਫ ਕਰਦਿਆਂ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਜਿਥੇ ਗੀਤ ਨੂੰ ਪੰਜਾਬੀਆਂ ਵੱਲੋਂ ਪੂਰੀ ਸ਼ਿੱਦਤ ਨਾਲ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਉਥੇ ਹੀ ਗੀਤ ਸੁਣ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਰਵਿੰਦਰ ਗਰੇਵਾਲ ਦੀ ਖੁਸ਼ੀ ਵਿਚ ਦੂਣ ਸਵਾਇਆ ਵਾਧਾ ਕਰ ਰਹੀਆਂ ਹਨ। ਪਿੰਡਾਂ ਵਿਚ ਟਰੈਕਟਰਾਂ 'ਤੇ ਇਹ ਗੀਤ ਵੱਜਦਾ ਆਮ ਕੰਨੀਂ ਪੈ ਰਿਹਾ ਹੈ। ਰਵਿੰਦਰ ਗਰੇਵਾਲ ਨੇ ਕਿਹਾ ਕਿ ਮੇਰੇ ਚਾਹੁਣ ਵਾਲੇ ਜਿਸ ਤਰ੍ਹਾਂ ਮੇਰੇ ਹਰ ਗੀਤ ਨੂੰ ਪਿਆਰ ਬਖਸ਼ਦੇ ਹਨ, ਲਈ ਮੈਂ ਉਮਰ ਭਰ ਉਨ੍ਹਾਂ ਦਾ ਕਰਜ਼ਦਾਰ ਰਹਾਂਗਾ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News