ਰਵਿੰਦਰ ਗਰੇਵਾਲ ਦੀ ਫਿਲਮ ''15 ਲੱਖ'' ਦਾ ਪੋਸਟਰ ਹੋਇਆ ਰਿਲੀਜ਼

Wednesday, February 6, 2019 8:33 PM
ਰਵਿੰਦਰ ਗਰੇਵਾਲ ਦੀ ਫਿਲਮ ''15 ਲੱਖ'' ਦਾ ਪੋਸਟਰ ਹੋਇਆ ਰਿਲੀਜ਼

ਜਲੰਧਰ (ਬਿਊਰੋ)— 'ਜੱਜ ਸਿੰਘ ਐੱਲ. ਐੱਲ. ਬੀ.' ਤੇ 'ਡੰਗਰ ਡਾਕਟਰ ਜੈਲੀ' ਵਰਗੀਆਂ ਪੰਜਾਬੀ ਫਿਲਮਾਂ ਨਾਲ ਆਪਣੀ ਅਦਾਕਾਰੀ ਲਈ ਸਰਾਹੇ ਗਏ ਪੰਜਾਬੀ ਗਾਇਕ ਤੇ ਅਭਿਨੇਤਾ ਰਵਿੰਦਰ ਗਰੇਵਾਲ ਦੀ ਆਗਾਮੀ ਰਿਲੀਜ਼ ਹੋਣ ਵਾਲੀ ਫਿਲਮ '15 ਲੱਖ' ਦਾ ਪੋਸਟਰ ਸਾਹਮਣੇ ਆਇਆ ਹੈ। ਪੋਸਟਰ ਦਾ ਸਲੋਗਨ ਹੈ '15 ਲੱਖ ਕਦੋਂ ਆਊਗਾ'। ਪੋਸਟਰ ਤੋਂ ਇਕ ਗੱਲ ਤਾਂ ਸਾਫ ਹੈ ਕਿ ਇਹ ਫਿਲਮ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਲੱਖ ਰੁਪਏ ਲੋਕਾਂ ਦੇ ਬੈਂਕ ਖਾਤਿਆਂ 'ਚ ਆਉਣ ਦੇ ਬਿਆਨ 'ਤੇ ਵਿਅੰਗ ਕਰੇਗੀ। ਇਸ ਫਿਲਮ ਨੂੰ ਮਨਪ੍ਰੀਤ ਬਰਾੜ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਰੁਪਾਲੀ ਗੁਪਤਾ ਨੇ ਕੀਤਾ ਹੈ। ਫਿਲਮ ਰੁਪਾਲੀ ਗੁਪਤਾ ਦੇ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼ ਵਲੋਂ ਪੇਸ਼ ਕੀਤੀ ਗਈ ਹੈ।

ਫਿਲਮ 'ਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਹੋਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੌੜ, ਖਿਆਲੀ ਤੇ ਅਜੇ ਜੇਠੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਸੁਰਮੀਤ ਮਾਵੀ ਨੇ ਲਿਖੀ ਹੈ। ਇਹ ਫਿਲਮ ਦੁਨੀਆ ਭਰ 'ਚ ਇਸੇ ਸਾਲ ਮਾਰਚ ਮਹੀਨੇ 'ਚ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।


Edited By

Rahul Singh

Rahul Singh is news editor at Jagbani

Read More