ਰਵਿੰਦਰ ਗਰੇਵਾਲ ਦੇ ਗੀਤ ''ਤੇਰਾ ਲੱਗਣਾ ਨੀ ਜੀ'' ਨੇ ਸਰੋਤਿਆਂ ਦਾ ''ਖੂਬ ਜੀ ਲਾਇਆ''

3/28/2017 10:12:45 AM

ਜਲੰਧਰ—ਅਦਾਕਾਰ ਅਤੇ ਗਾਇਕ ਰਵਿੰਦਰ ਗਰੇਵਾਲ ਦੇ ਉਦਾਸ ਗੀਤ ''ਤੇਰਾ ਲੱਗਣਾ ਨੀ ਜੀ'' ਨੂੰ ਕੁਝ ਦਿਨ ਪਹਿਲਾਂ ਯੈਲੋ ਮਿਊਜ਼ਿਕ ਵੱਲੋਂ ਵਿਸ਼ਵ ਪੱਧਰ ''ਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਪੰਜਾਬੀ ਸਰੋਤਿਆਂ ਨੇ ਗੀਤ ਨੂੰ ਭਰਵਾਂ ਪਿਆਰ ਬਖਸ਼ਿਆ। ਇਸ ਗੀਤ ਦੇ ਬੋਲ ਪਰਮਜੀਤ ਮੰਨਣਹਾਨਾ ਨੇ ਲਿਖੇ ਹਨ, ਜਦਕਿ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਬਹੁਤ ਹੀ ਮਨਮੋਹਕ ਧੁਨਾਂ ਨਾਲ ਤਿਆਰ ਕੀਤਾ ਹੈ। ਅਥਰਵ ਬਲੂਜਾ ਨੇ ਗੀਤ ਦੇ ਬੋਲਾਂ ਨਾਲ ਢੁੱਕਵਾਂ ਵੀਡੀਓ ਤਿਆਰ ਕਰ ਕੇ ਕਮਾਲ ਦਾ ਕੰਮ ਕੀਤਾ ਹੈ। ਯੂ-ਟਿਊਬ ''ਤੇ ਕੁਝ ਹੀ ਦਿਨਾਂ ਵਿਚ ਇਸ ਗੀਤ ਨੂੰ 22 ਲੱਖ ਤੋਂ ਵੱਧ ਵਾਰ ਵੇਖਿਆ/ਸੁਣਿਆ ਜਾ ਚੁੱਕਾ ਹੈ। ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਆਸ ਅਨੁਸਾਰ ਹੀ ਪੰਜਾਬੀ ਦਰਸ਼ਕਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਇਸ ਗੀਤ ਨੂੰ ਪਿਆਰ ਬਖਸ਼ਿਆ ਹੈ। ਇੱਥੇ ਦੱਸਣਯੋਗ ਹੈ ਕਿ ਰਵਿੰਦਰ ਗਰੇਵਾਲ ਦੇ ਲੰਮੇ ਸਮੇਂ ਬਾਅਦ ਆਏ ਉਦਾਸ ਗੀਤ ਨੇ ਟੁੱਟੇ ਦਿਲਾਂ ਵਾਲਿਆਂ ਦਾ ਖੂਬ ''ਜੀ ਲਾਇਆ'' ਹੋਇਆ ਹੈ, ਜਿਸ ਕਾਰਨ ਇਸ ਗੀਤ ਨੂੰ ਵੱਡੀ ਸਫਲਤਾ ਮਿਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News