ਰੀਮਾ ਲਾਗੂ ਦੀ ਮੌਤ ਤੋਂ ਬਾਅਦ ਧੀ ਨੇ ਬਿਆਨ ਕੀਤਾ ਆਪਣਾ ਦਰਦ

5/23/2017 2:39:59 PM

ਮੁੰਬਈ— ਰੀਮਾ ਲਾਗੂ ਦੀ ਮੌਤ ਦਾ ਉਸ ਦੀ ਬੇਟੀ ਮ੍ਰਣਮਈ ਲਾਗੂ ਨੂੰ ਡੂੰਘਾ ਸਦਮਾ ਲੱਗਾ ਹੈ। ਹਾਲ ਹੀ ''ਚ ਸਾਬਕਾ ਪਤੀ ਵਿਵੇਕ ਲਾਗੂ ਤੋਂ ਬਾਅਦ ਬੇਟੀ ਮ੍ਰਣਮਈ ਨੇ ਆਪਣੇ ਇਕ ਇੰਟਰਵਿਊ ''ਚ ਮਾਂ ਦੀ ਮੌਤ ''ਤੇ ਗੱਲਬਾਤ ਕਰਦਿਆਂ ਕਿਹਾ, ''ਮੈਂ ਆਪਣੀ ਮਾਂ ਨੂੰ ਬਹੁਤ ਘੱਟ ਉਮਰ ''ਚ ਗੁਆ ਦਿੱਤਾ। ਮੈਂ ਕਾਫੀ ਸਮੇਂ ਤੋਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਸੀ ਤੇ ਅਚਾਨਕ ਉਨ੍ਹਾਂ ਦੀ ਮੌਤ ਹੋਣਾ ਮੇਰੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।''
ਮ੍ਰਣਮਈ ਨੇ ਅੱਗੇ ਦੱਸਿਆ, ''ਮੇਰੀ ਮਾਂ ਮੇਰੀ ਪੱਕੀ ਸਹੇਲੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੀ ਛੇਤੀ ਆਪਣੀ ਮਾਂ ਨੂੰ ਗੁਆ ਦੇਵਾਂਗੀ। ਉਨ੍ਹਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਮੈਂ ਭਗਵਾਨ ਕੋਲੋਂ ਸਿਰਫ ਇਹ ਦੁਆ ਮੰਗਦੀ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਨੂੰ ਅਗਲੇ ਜਨਮ ''ਚ ਭਗਵਾਨ ਇਸ ਤੋਂ ਵੀ ਜ਼ਿਆਦਾ ਨਾਮ ਦੇਵੇ।''
ਦੱਸਣਯੋਗ ਹੈ ਕਿ 18 ਮਈ ਨੂੰ ਛਾਤੀ ''ਚ ਦਰਦ ਤੋਂ ਬਾਅਦ ਰੀਮਾ ਨੂੰ ਕੋਕੀਲਾਬੇਨ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਸਵੇਰੇ 3 ਵੱਜ ਕੇ 15 ਮਿੰਟ ''ਤੇ ਉਨ੍ਹਾਂ ਦੀ ਮੌਤ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News