ਗਣੇਸ਼ ਉਤਸਵ ''ਚ ਰੇਖਾ-ਜੈਕੀ ਸ਼ਰਾਫ ਦੀ ਕੈਮਿਸਟਰੀ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ

Friday, September 14, 2018 4:57 PM

ਮੁੰਬਈ (ਬਿਊਰੋ)— ਮੁਕੇਸ਼ ਅੰਬਾਨੀ ਦੇ ਘਰ ਗਣੇਸ਼ ਉਤਸਵ ਸੈਲੀਬ੍ਰੇਸ਼ਨ 'ਚ ਕਈ ਬਾਲੀਵੁੱਡ ਸਟਾਰਜ਼ ਪਹੁੰਚੇ। ਇੱਥੇ ਸਾਰਿਆਂ ਦੀਆਂ ਨਜ਼ਰਾਂ ਰੇਖਾ ਅਤੇ ਜੈਕੀ ਸ਼ਰਾਫ ਦੀ ਟਿਊਨਿੰਗ 'ਤੇ ਟਿਕੀਆਂ ਰਹੀਆਂ।

PunjabKesari

ਐਂਟੀਲੀਆ 'ਚ ਐਂਟਰੀ ਤੋਂ ਪਹਿਲਾਂ ਰੇਖਾ-ਜੈਕੀ ਦੀ ਆਪਸ 'ਚ ਮੁਲਾਕਾਤ ਹੋਈ। ਇਸ ਦੌਰਾਨ ਉਨ੍ਹਾਂ ਵਿਚਕਾਰ ਅਨੌਖਾ ਤਾਲਮੇਲ ਦੇਖਣ ਨੂੰ ਮਿਲਿਆ।

PunjabKesari

ਗ੍ਰੀਨ ਕਲਰ ਦੀ ਸਿਲਕ ਦੀ ਸਾੜ੍ਹੀ 'ਚ ਪਹੁੰਚੀ ਰੇਖਾ ਦੀ ਖੂਬਸੂਰਤੀ ਦਾ ਅੱਜ ਵੀ ਕੋਈ ਜਵਾਬ ਨਹੀਂ ਸੀ।

PunjabKesari

ਸੁੰਦਰਤਾ ਦੇ ਮਾਮਲੇ 'ਚ ਉਨ੍ਹਾਂ ਨੇ ਹਮੇਸ਼ਾ ਵਾਂਗ ਬਾਕੀ ਅਭਿਨੇਤਰੀਆਂ ਨੂੰ ਮਾਤ ਦਿੱਤੀ। ਜੈਕੀ ਸ਼ਰਾਫ ਅਤੇ ਰੇਖਾ ਨੇ ਕਈ ਫਿਲਮਾਂ ਇਕੱਠੇ ਕੀਤੀਆਂ ਹਨ।

PunjabKesari

ਉਹ ਅਕਸਰ ਈਵੈਂਟਸ 'ਚ ਇਕ-ਦੂਜੇ ਨੂੰ ਮਿਲਦੇ ਰਹਿੰਦੇ ਹਨ ਪਰ ਇਸ ਵਾਰ ਨਜ਼ਰ ਆਈ ਦੋਹਾਂ ਦੀ ਕਿਊਟ ਬਾਂਡਿੰਗ ਪਹਿਲਾਂ ਕਦੇ ਨਹੀਂ ਦਿਸੀ ਸੀ। ਰੇਖਾ ਨਾਲ ਫਿਲਮੀ ਅੰਦਾਜ਼ 'ਚ ਹੱਥ ਮਿਲਾਉਂਦੇ ਹੋਏ ਜੈਕੀ ਨੂੰ ਮੀਡੀਆ ਦੇ ਕੈਮਰਿਆਂ ਨੇ ਕੈਪਚਰ ਕੀਤਾ।

PunjabKesari

ਉਹ ਚਿੱਟੇ ਕੁੜਤੇ-ਧੋਤੀ 'ਚ ਕਾਫੀ ਹੈਂਡਸਮ ਲੱਗ ਰਹੇ ਸਨ। ਪ੍ਰਸ਼ੰਸਕਾਂ ਨੂੰ ਫਲਾਈਂਗ ਕਿੱਸ ਕਰਦੇ ਜੈਕੀ ਕਾਫੀ ਖੁਸ਼ ਦਿਖਾਈ ਦਿੱਤੇ।

PunjabKesari


Edited By

Chanda Verma

Chanda Verma is news editor at Jagbani

Read More