Birthday Spl: ਸਿੰਦੂਰ, ਚੱਪਲ, ਕਿੱਸ ਤੋਂ ਲੈ ਕੇ ਅਫੇਅਰ ਤੱਕ ਰੇਖਾ ਨਾਲ ਜੁੜੀ ਹਰ ਕੰਟਰੋਵਰਸੀ

10/10/2017 1:05:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰੇਖਾ ਅੱਜ ਭਾਵ 10 ਅਕਤੂਬਰ ਨੂੰ 63 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 1954 ਨੂੰ ਚੇਨਈ 'ਚ ਹੋਇਆ ਸੀ। ਰੇਖਾ ਅੱਜ ਸਭ ਤੋਂ ਜ਼ਿਆਦਾ ਗਲੈਮਰ ਦਿਖਦੀ ਹੈ। ਰੇਖਾ ਦੀ ਜ਼ਿੰਦਗੀ ਹਮੇਸ਼ਾ ਤੋਂ ਹੀ ਵਿਵਾਦਾਂ ਤੋਂ ਘਿਰੀ ਰਹੀ ਹੈ। ਰੇਖਾ ਦੀ ਜ਼ਿੰਦਗੀ 'ਚ ਕਈ ਕਿੱਸੇ ਅਤੇ ਰਾਜ ਦਫਨ ਹੈ। ਅੱਜ ਤੱਕ ਇਹ ਕੋਈ ਨਹੀਂ ਜਾਣ ਸਕਿਆ ਕਿ ਰੇਖਾ ਅੱਜ ਤੱਕ ਕਿਸ ਦੇ ਨਾਂ ਦਾ ਸਿੰਦੂਰ ਲਾ ਰਹੀ ਹੈ।

PunjabKesari

ਆਪਣੀ ਬਾਇਓਗਰਾਫੀ 'ਚ ਰੇਖਾ ਨੇ ਆਪਣੀ ਜ਼ਿੰਦਗੀ ਦਾ ਇਕ ਦਰਦਨਾਕ ਮਾਮਲਾ ਬਿਆਨ ਕੀਤਾ। ਇਹ ਦਰਦ ਉਨ੍ਹਾਂ ਨੂੰ ਸਿਰਫ 15 ਸਾਲ ਦੀ ਉਮਰ 'ਚ ਝੇਲਣਾ ਪਿਆ ਸੀ। ਇਹ ਘਟਨਾ ਫਿਲਮ 'ਅਣਜਾਣਾ ਸਫਰ' ਦੀ ਸ਼ੂਟਿੰਗ ਦੌਰਾਨ ਹੋਈ। ਅਸਲ 'ਚ ਇਕ ਰੋਮਾਂਟਿਕ ਗੀਤ ਦੇ ਸ਼ੂਟ ਲਈ ਰੇਖਾ ਸੈੱਟ 'ਤੇ ਪੁੱਜੀ ਸੀ। ਉੱਥੇ ਹੀ ਨਿਰਦੇਸ਼ਕ ਨੇ ਐਕਸ਼ਨ ਕਿਹਾ ਤਾਂ ਵਿਸ਼ਵਜੀਤ ਨੇ ਉਨ੍ਹਾਂ ਨੂੰ ਕਿੱਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਸੀਨ 5 ਮਿੰਟ ਤੱਕ ਚੱਲਿਆ।

PunjabKesari

ਕੈਮਰਾ ਲਗਾਤਾਰ ਰੋਲ ਹੁੰਦਾ ਰਿਹਾ ਅਤੇ ਨਿਰਦੇਸ਼ਕ ਨੇ ਕੱਟ ਨਹੀਂ ਕਿਹਾ। ਯੁਨਿਟ ਦੇ ਮੈਂਬਰ ਸੀਟੀਆਂ ਮਾਰ ਰਹੇ ਸਨ। ਇਹ ਕਿੰਸਿੰਗ ਸੀਨ ਕਾਫੀ ਸਮੇਂ ਤੱਕ ਸੁਰਖੀਆਂ 'ਚ ਬਣਿਆ ਰਿਹਾ। ਇਸ 'ਤੇ ਸੈਂਸਰ ਬੋਰਡ ਨੇ ਕੈਂਚੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਵਿਵਾਦ ਇੰਨਾ ਵੱਧ ਗਿਆ ਕਿ ਅਮਰੀਕਾ ਦੀ ਲਾਈਫ ਮੈਗਜ਼ੀਨ ' 'ਚ ਇਸ 'ਤੇ ਕਵਰ ਸਟੋਰੀ ਛਪੀ ਗਈ, ਜਿਸ ਦਾ ਟਾਈਟਲ ਸੀ- 'ਦਿ ਕਿੰਸਿੰਗ ਕ੍ਰਾਇਸਿਸ ਆਫ ਇੰਡੀਆ।'

PunjabKesari

ਇਸੇ ਤਰ੍ਹਾਂ ਦਾ ਇਕ ਕਿੱਸਾ ਰੇਖਾ ਅਤੇ ਵਿਨੋਦ ਮਹਿਰਾ ਦੇ ਵਿਆਹ ਦੌਰਾਨ ਹੋਇਆ। ਜਦੋਂ ਉਹ ਦੋਵੇਂ ਕੋਲਕਾਤਾ ਤੋਂ ਵਿਆਹ ਕਰਨ ਤੋਂ ਬਾਅਦ ਮੁੰਬਈ ਵਾਪਸ ਆਏ ਤਾਂ ਨਵੀਂ ਨਵੇਲੀ ਲਾੜ੍ਹੀ ਰੇਖਾ ਦਾ ਸੁਆਗਤ ਚੱਪਲ ਨਾਲ ਕੀਤਾ ਗਿਆ। ਰੇਖਾ ਦੀ ਸੱਸ ਕਮਲਾ ਇਸ ਵਿਆਹ ਨੂੰ ਲੈ ਕੇ ਗੁੱਸੇ ਨਾਲ ਕਾਫੀ ਭੜਕੀ ਹੋਈ ਸੀ। ਜਿਵੇਂ ਹੀ ਰੇਖਾ ਆਸ਼ੀਰਵਾਦ ਲੈਣ ਲਈ ਝੁੱਕੀ ਤਾਂ ਉਨ੍ਹਾਂ ਦੀ ਸੱਸ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ। ਉਨ੍ਹਾਂ ਨੇ ਰੇਖਾ ਨੂੰ ਮਾਰਨ ਲਈ ਚੱਪਲ ਵੀ ਕੱਢੀ ਅਤੇ ਉਨ੍ਹਾਂ ਨੂੰ ਘਰ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News