Review: 'ਟਿਊਬਲਾਈਟ' ਦੇ ਬੁਝਣ ਤੋਂ ਬਾਅਦ 'ਟਾਈਗਰ' ਦੀ ਧਮਾਕੇਦਾਰ ਵਾਪਸੀ, ਇਸ ਕਾਰਨ ਜ਼ਰੂਰ ਦੇਖੋਂ ਫਿਲਮ

12/22/2017 2:20:51 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਵਲੋਂ ਨਿਰਦੇਸ਼ਿਤ ਫਿਲਮ 'ਟਾਈਗਰ ਜ਼ਿੰਦਾ ਹੈ' ਅੱਜ ਭਾਵ 22 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਸਲਮਾਨ-ਕੈਟਰੀਨਾ ਸਟਾਰਰ ਇਸ ਫਿਲਮ ਨੂੰ U/A ਸਰਟੀਫਿਕੇਟ ਮਿਲ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਗਿਰੀਸ਼ ਕਰਨਾਡ, ਪਰੇਸ਼ ਰਾਵਲ, ਕੁਮੁਦ ਮਿਸ਼ਰਾ, ਅੰਗਦ ਬੇਦੀ, ਸੱਜਾਦ ਵੀ ਮੁੱਖ ਭੁਮਿਕਾਵਾਂ 'ਚ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਬੀਰ ਖਾਨ ਵਲੋਂ ਨਿਰਦੇਸ਼ਿਤ 2012 'ਚ ਆਈ 'ਏਕ ਥਾ ਟਾਈਗਰ' 'ਚ ਬੇਹੱਦ ਸ਼ਾਨਦਾਰ ਤਰੀਕੇ ਨਾਲ ਰਾਅ ਤੇ ਆਈ. ਐੱਸ. ਆਈ. ਵਿਚਕਾਰ ਇਸ਼ਕ-ਮੁਹੱਬਤ ਨੂੰ ਦਿਖਾਇਆ ਗਿਆ ਸੀ। ਹੁਣ ਲਗਭਗ 5 ਸਾਲ ਬਾਅਦ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਣ 'ਚ 'ਟਾਈਗਰ ਜ਼ਿੰਦਾ ਹੈ' ਬਣਾਈ ਗਈ ਹੈ। ਭਾਵ ਇਕ ਵਾਰ ਫਿਰ ਤੋਂ ਟਾਈਗਰ ਨਵੇਂ ਮਿਸ਼ਨ 'ਤੇ ਨਿਕਲਿਆ ਹੈ। ਇਹ ਮਿਸ਼ਨ ਕੀ ਹੈ, ਕੀ ਇਹ ਕਬੀਰ ਖਾਨ ਦੀ ਫਿਲਮ ਤੋਂ ਬਿਹਤਰ ਹੈ ਜਾਂ ਉਸ ਤੋਂ ਕਮਜ਼ੋਰ, ਕੀ ਅਲੀ ਅਬਾਸ ਨੇ ਇਕ ਚੰਗੀ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਕੁਝ ਜਾਣਨ ਲਈ ਆਓ ਫਿਲਮ ਦੀ ਸਮੀਖਿਆ ਪੜ੍ਹਦੇ ਹਾਂ।

PunjabKesari
ਕਹਾਣੀ
ਫਿਲਮ ਦੀ ਕਹਾਣੀ ਇਕ ਵਾਰ ਫਿਰ ਤੋਂ ਨਵੇਂ ਮਿਸ਼ਨ ਨਾਲ ਸ਼ੁਰੂ ਹੁੰਦੀ ਹੈ। ਜਦੋਂ ਭਾਰਤ ਦੀਆਂ ਅਗਵਾ ਕੀਤੀਆਂ ਗਈਆਂ ਨਰਸਾਂ ਨੂੰ ਇਰਾਕ 'ਚ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਉੱਥੋਂ ਕੱਢਵਾਉਣ ਦਾ ਕੰਮ ਭਾਰਤ ਦੇ ਏਜੰਟ ਟਾਈਗਰ ਨੂੰ ਸੌਂਪਿਆ ਜਾਂਦਾ ਹੈ। ਟਾਈਗਰ ਦੀ ਭੂਮਿਕਾ 'ਚ ਸਲਮਾਨ ਖਾਨ ਹਨ। ਉਨ੍ਹਾਂ ਦੀ ਟੁਕੜੀ 'ਚ ਅੰਗਦ ਬੇਦੀ ਦੇ ਨਾਲ-ਨਾਲ ਬਾਕੀ ਹੋਰ ਕਲਾਕਾਰ ਵੀ ਹਨ। ਕਿਸ ਤਰ੍ਹਾਂ ਟਾਈਗਰ ਦੇ ਸਾਥੀ ਤੇ ਉਨ੍ਹਾਂ ਦੀ ਮਹਿਬੂਬਾ ਜੋਆ (ਕੈਟਰੀਨਾ), ਜੋ ਆਈ. ਐੱਸ. ਆਈ. ਏਜੰਟ ਹੈ, ਇਰਾਕ 'ਚ ਫਸੀਆਂ ਹੋਈਆਂ ਨਰਸਾਂ ਨੂੰ ਉੱਥੋਂ ਕੱਢਵਾਉਂਦੇ ਹਨ, ਨੂੰ ਬੇਹੱਤ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਕਹਾਣੀ 'ਚ ਪਰੇਸ਼ ਰਾਵਲ ਤੇ ਕੁਮੁਦ ਮਿਸ਼ਰਾ ਦੀ ਐਂਟਰੀ ਤੇ ਵਿਲੇਨ ਦੇ ਰੂਪ 'ਚ ਸੱਜਾਦ ਦੀ ਮੌਜੂਦਗੀ ਕਾਫੀ ਪ੍ਰਭਾਵਸ਼ਾਲੀ ਹੈ। ਆਖੀਰ 'ਚ ਕੀ ਹੁੰਦਾ ਹੈ, ਕੀ ਭਾਰਤ ਤੇ ਪਾਕਿਸਤਾਨੀ ਏਜੰਟ ਮਿਲ ਕੇ ਨਰਸਾਂ ਨੂੰ ਬਚਾ ਪਾਉਣਗੇ ਇਹ ਸਭ ਕੁਝ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

PunjabKesariਫਿਲਮ ਦਾ ਬਜਟ
ਜਿੱਥੇ ਇਕ ਪਾਸੇ 'ਏਕ ਥਾ ਟਾਈਗਰ' ਦਾ ਬਜਟ ਕਰੀਬ 70 ਕਰੋੜ ਲਗਭਗ ਸੀ, ਉੱਥੇ ਫਿਲਮ ਨੇ ਬਾਕਸ ਆਫਿਸ 'ਤੇ 320 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਟਾਈਗਰ ਜ਼ਿੰਦਾ ਹੈ' ਦਾ ਬਜਟ ਕਰੀਬ 140-150 ਕਰੋੜ 'ਚ ਬਣਾਇਆ ਗਿਆ ਹੈ। ਸਲਮਾਨ ਨੇ ਇਸ ਲਈ ਕੋਈ ਫੀਸ ਨਹੀਂ ਲਈ ਹੈ। ਉਹ ਸ਼ਾਇਦ ਫਿਲਮ ਨੂੰ ਹੋਣ ਵਾਲਾ ਲਾਭ ਸ਼ੇਅਰ ਕਰਨਗੇ। ਇਸ ਫਿਲਮ ਨੂੰ 4 ਹਜ਼ਾਰ ਤੋਂ ਵੱਧ ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਇਸੇ ਲਿਹਾਜ਼ ਨਾਲ ਪਹਿਲੇ ਹੀ ਦਿਨ ਫਿਲਮ 40 ਕਰੋੜ ਦਾ ਕੁਲੈਕਸ਼ਨ ਕਰ ਸਕਦੀ ਹੈ। ਵੀਕੈਂਡ 'ਚ 100 ਕਰੋੜ ਤੋਂ ਵੱਧ ਦੀ ਕਮਾਈ ਹੋ ਸਕਦੀ ਹੈ। 'ਟਿਊਬਲਾਈਟ' ਦੇ ਫਲਾਪ ਹੋਣ ਤੋਂ ਬਾਅਦ ਸਲਮਾਨ ਦੀ ਇਹ ਹੁਣ ਤੱਕ ਸਲਮਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਬਣ ਸਕਦੀ ਹੈ। ਫਿਲਮ ਦਾ ਕਾਰੋਬਾਰ ਦੇਖਣਾ ਦਿਲਚਸਪ ਹੋਵੇਗਾ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News