ਸਰਕਾਰ ''ਤੇ ਭੜਕੀ ਰਿਚਾ ਚੱਢਾ, Maharashtra Floods ''ਤੇ ਆਖੀ ਅਜਿਹੀ ਗੱਲ

8/15/2019 10:30:45 AM

ਮੁੰਬਈ (ਬਿਊਰੋ) — ਮਹਾਰਾਸ਼ਟਰ 'ਚ ਆਏ ਹੜ੍ਹ ਨੇ ਹੁਣ ਵਿਕਰਾਲ (ਖਤਰਨਾਕ) ਰੂਪ ਧਾਰਨ ਕਰ ਰਹੀ ਹੈ। ਉਥੇ ਹੀ ਹੜ੍ਹ ਨਾਲ ਹੋਈ ਤਬਾਹੀ ਦੀਆਂ ਖਬਰਾਂ ਦੌਰਾਨ ਬਾਲੀਵੁੱਡ ਸਿਤਾਰਿਆਂ ਦੀ ਕੜੀ ਆਲੋਚਨਾ ਹੋ ਰਹੀ ਹੈ। ਹਾਲ ਹੀ 'ਚ ਰਾਜਨੀਤਿਕ ਪਾਰਟੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਈ ਨੇਤਾਵਾਂ ਨੇ ਵੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਦੀ ਕੜੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਏ ਦਿਨ ਸੋਸ਼ਲ ਮੀਡੀਆ 'ਤੇ ਸਮਾਜ ਨਾਲ ਜੁੜੇ ਮੁੱਦਿਆਂ 'ਤੇ ਟਵੀਟ ਕਰਨ ਵਾਲੇ ਸੈਲੀਬ੍ਰਿਟੀ, ਮਹਾਰਾਸ਼ਟਰ 'ਚ ਆਏ ਹੜ੍ਹ ਤੇ ਉਸ ਨਾਲ ਹੋ ਰਹੇ ਨੁਕਸਾਨ 'ਤੇ ਕੋਈ ਗੱਲ ਨਹੀਂ ਕਰ ਰਹੇ ਹਨ। ਉਥੇ ਇਸ ਮਾਮਲੇ ਨੂੰ ਲੈ ਕੇ ਇਕ ਇੰਟਰਵਿਊ ਦੌਰਾਨ ਰਿਚਾ ਚੱਢਾ ਨੇ ਸਰਕਾਰ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ।

ਰਿਚਾ ਚੱਢਾ ਨੇ ਆਪਣੀ ਆਉਣ ਵਾਲੀ ਫਿਲਮ '375 ਸੈਕਸ਼ਨ' ਦੇ ਟਰੇਲਰ ਲਾਂਚ 'ਤੇ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੇ ਹੋਏ ਨਿਸ਼ਾਨਾ ਬਣਾਇਆ। ਰਿਚਾ ਚੱਢਾ ਨੇ ਇਸ ਇੰਟਰਵਿਊ ਦੌਰਾਨ ਆਪਣੀ ਗੱਲ ਰੱਖਦੇ ਹੋਏ ਕਿਹਾ, ''ਜਦੋਂ ਤੱਕ ਮੈਂਗ੍ਰੋਵ ਕਟੇਂਗੇ, ਗਲੋਬਲ ਵੋਰਮਿੰਗ ਹੋਵੇਗੀ ਕਿਤੇ ਸੋਕਾ ਪਵੇਗਾ ਤੇ ਕਿਤੇ ਹੜ੍ਹ ਆਉਣਗੇ। ਪੋਲਸੀ ਚੇਂਜ ਹੀ ਇਕ ਅਜਿਹੀ ਚੀਜ਼ ਹੈ, ਜਿਸ ਨਾਲ ਇਹ ਸਾਰੀਆਂ ਸਮੱਸਿਆਵਾਂ ਆਉਣੀਆਂ ਬੰਦ ਹੋਣਗੀਆਂ ਕਿਉਂਕਿ ਹਿੰਦੂਸਤਾਨ ਭੌਗੋਲਿਕ ਤੌਰ 'ਤੇ ਇਕ ਬਹੁਤ ਵੱਡਾ ਦੇਸ਼ ਹੈ।'' ਉਸ ਨੇ ਕਿਹਾ, ''ਬਾਲੀਵੁੱਡ ਦੀ ਜ਼ਿੰਮੇਦਾਰੀ ਹੈ ਕਿ ਮਦਦ ਲਈ ਅੱਗੇ ਆਉਣ ਪਰ ਬਾਲੀਵੁੱਡ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਦੀ ਜ਼ਿੰਮੇਦਾਰੀ ਹੈ, ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟ ਦਿੰਦੇ ਹਾਂ।

ਰਿਚਾ ਚੱਢਾ ਇਥੇ ਹੀ ਨਹੀਂ ਰੁਕੀ ਉਸ ਨੇ ਕਿਹਾ, ''ਬਾਲੀਵੁੱਡ ਨੂੰ ਅਸੀਂ ਇੰਨਾ ਵੱਡਾ ਰੋਲ ਮਾਡਲ ਨਾ ਬਣਾਈਏ ਕਿਉਂਕਿ ਅਸੀਂ ਭਗਵਾਨ ਨਹੀਂ ਹਾਂ। ਸਾਡੇ ਵਿਚਾਰੇ ਐਕਟਰ ਹਨ, ਜੋ ਟਰੇਲਰ ਲਾਂਚ 'ਤੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਸਾਹਮਣੇ ਆਏ ਹਨ। ਅਸੀਂ ਨਹੀਂ ਚਾਹੁੰਦੇ ਕਿ ਹੜ੍ਹ ਆਏ, ਅਸੀਂ ਕੀ ਕਰੀਏ। ਹੁਣ ਹੜ੍ਹ ਹਰ ਜਗ੍ਹਾ ਆ ਰਿਹਾ ਹੈ ਪਿਛਲੇ ਸਾਲ ਕੇਰਲ 'ਚ ਆਏ ਇਸ ਸਾਲ ਹੜ੍ਹ ਮਹਾਰਾਸ਼ਟਰ ਤੇ ਕਰਨਾਟਕ 'ਚ ਆਈ ਤਾਂ ਪੋਲਸੀ ਬਦਲਣ ਦੀ ਲੋੜ ਹੈ।''

ਰਿਚਾ ਚੱਢਾ ਤੋਂ ਜਦੋਂ ਟ੍ਰਿਪਲ ਤਲਾਕ ਤੇ ਕਸ਼ਮੀਰ ਦੀ ਧਾਰਾ 370 'ਤੇ ਸਰਕਾਰ ਦੇ ਫੈਸਲੇ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਤਰਾਉਂਦੇ ਹੋਏ ਕਿਹਾ, ''ਜ਼ਰੂਰ ਇਹ ਦੋਵੇਂ ਫੈਸਲੇ ਚੰਗੀ ਨੀਅਤ ਨਾਲ ਕੀਤੇ ਗਏ ਹਨ ਪਰ ਮੈਂ ਇਸ ਸਵਾਲ ਦਾ ਜਵਾਬ ਫਾਸਟਫੂਡ ਦੀ ਤਰ੍ਹਾਂ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਨ੍ਹਾਂ ਫੈਸਲਿਆਂ ਨਾਲ ਸਾਡੀਆਂ ਕਈ ਪੀੜ੍ਹੀਆਂ ਜੁੜੀਆਂ ਹਨ।'' ਆਪਣੀ ਗੱਲ ਖਤਮ ਕਰਦੇ ਹੋਏ ਰਿਚਾ ਚੱਢਾ ਨੇ ਕਿਹਾ ਕਿ ''ਸਾਡੇ ਵਿਚਾਰੇ ਲਾਚਾਰ ਨਾਗਰਿਕ ਕੀ ਕਰ ਸਕਦੇ ਹਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News