ਸੋਸ਼ਲ ਮੀਡੀਆ ਦੀ ਆਦਤ ਤੋਂ ਇੰਝ ਛੁਟਕਾਰਾ ਦਿਵਾਏਗੀ ਭੋਲੀ ਪੰਜਾਬਣ

1/21/2018 9:28:31 AM

ਮੁੰਬਈ(ਬਿਊਰੋ)— ਗਾਇਕਾ ਸ਼ਿਵਾਨੀ ਕਸ਼ਯਪ ਦੇ ਨਵੇਂ ਗੀਤ 'ਵਾਨਾਬੀ ਫਰੀ' ਦੇ ਵੀਡੀਓ ਵਿਚ ਅਦਾਕਾਰਾ ਰਿਚਾ ਚੱਢਾ ਨਜ਼ਰ ਆਏਗੀ। ਇਹ ਗਾਣਾ ਹਰ ਕਿਸੇ ਨੂੰ ਸੋਸ਼ਲ ਮੀਡੀਆ ਦੀਆਂ ਬੇੜੀਆਂ ਤੋਂ ਆਜ਼ਾਦ ਕਰਨ ਨੂੰ ਉਤਸ਼ਾਹਿਤ ਕਰਦਾ ਹੈ। ਰਿਚਾ ਨੇ ਕਿਹਾ ਕਿ ਸ਼ਿਵਾਨੀ ਦੋਸਤ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਨਾਲ ਕੰਮ ਕਰ ਰਹੀ ਹਾਂ।

PunjabKesari

ਉਸਨੇ ਕਿਸੇ ਪਾਰਟੀ ਨੰਬਰ ਜਾਂ ਰੋਮਾਂਟਿਕ ਗਾਣੇ ਦੀ ਥਾਂ ਸਮਾਜ ਵਿਚ ਵਧ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸਾਰਥਕ ਗਾਣਾ ਤਿਆਰ ਕੀਤਾ ਹੈ। 'ਵਾਨਾਬੀ ਫਰੀ' ਦੇ ਨਾਲ ਗਾਇਕਾ ਦਾ ਉਦੇਸ਼ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਤੋਂ ਛੁਟਕਾਰਾ ਦਿਵਾਉਣਾ ਹੈ। ਉਸਦਾ ਮੰਨਣਾ ਹੈ ਕਿ ਵੀਡੀਓ ਵਿਚ ਰਿਚਾ ਪੂਰੀ ਤਰ੍ਹਾਂ ਫਿੱਟ ਹੈ ਕਿਉਂਕਿ ਉਹ ਇਕ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ 'ਤੇ ਆਜ਼ਾਦ ਰੂਪ ਨਾਲ ਆਪਣੀ ਗੱਲ ਰੱਖਣ ਲਈ ਜਾਣੀ ਜਾਂਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News