ਰਿਚਾ ਚੱਢਾ ਰਿਐਲਿਟੀ ਸ਼ੋਅ ਨਾਲ ਕਰਨ ਜਾ ਰਹੀ ਹੈ ਟੀ. ਵੀ. ਡੈਬਿਊ

7/20/2017 7:29:23 PM

ਮੁੰਬਈ— ਰਿਚਾ ਚੱਢਾ ਛੇਤੀ ਹੀ ਟੀ. ਵੀ. 'ਤੇ ਡੈਬਿਊ ਕਰਨ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਇਕ ਇੰਗਲਿਸ਼ ਰਿਐਲਿਟੀ ਸ਼ੋਅ 'ਕੁਈਨਜ਼ ਆਫ ਕਾਮੇਡੀ' 'ਚ ਬਤੌਰ ਜੱਜ ਨਜ਼ਰ ਆਵੇਗੀ। ਇਹ ਇਕ ਕਾਮੇਡੀ ਸ਼ੋਅ ਹੈ, ਜਿਹੜਾ ਇਨਫੋਟੇਨਮੈਂਟ ਚੈਨਲ ਟੀ. ਐੱਲ. ਸੀ. 'ਤੇ ਪ੍ਰਸਾਰਿਤ ਹੋਵੇਗਾ। ਜਾਣਕਾਰੀ ਮੁਤਾਬਕ ਅਗਲੇ ਮਹੀਨੇ ਅਗਸਤ 'ਚ 'ਕੁਈਨਜ਼ ਆਫ ਕਾਮੇਡੀ' ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਤੇ ਸਤੰਬਰ 'ਚ ਇਹ ਸ਼ੋਅ ਪ੍ਰਸਾਰਿਤ ਹੋ ਜਾਵੇਗਾ।
ਦੱਸਣਯੋਗ ਹੈ ਕਿ ਰਿਚਾ ਤੋਂ ਇਲਾਵਾ ਏ. ਆਈ. ਬੀ. ਦੇ ਕਾਮੇਡੀਅਨ ਰੌਸ਼ਨ ਜੋਸ਼ੀ ਤੇ ਮਹਿਲਾ ਕਾਮੇਡੀਅਨਾਂ 'ਚ ਵੱਡਾ ਨਾਂ ਕਨੀਜ ਸੁਰਕਾ ਵੀ ਜੱਜਾਂ 'ਚ ਸ਼ਾਮਲ ਹੋਣਗੇ। ਉਂਝ ਤਾਂ ਭਾਰਤੀ ਟੈਲੀਵਿਜ਼ਨ 'ਤੇ ਹੁਣ ਤਕ ਕਈ ਕਾਮੇਡੀ ਸ਼ੋਅ ਆਏ ਹਨ ਤੇ ਅਜੇ ਵੀ ਆ ਰਹੇ ਹਨ ਪਰ ਇਹ ਸ਼ੋਅ ਬਿਲਕੁਲ ਵੱਖਰਾ ਹੋਣ ਵਾਲਾ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਸ਼ੋਅ 'ਚ ਸਿਰਫ ਮਹਿਲਾ ਮੁਕਾਬਲੇਬਾਜ਼ਾਂ ਹੀ ਹੋਣਗੀਆਂ ਤੇ ਇਸ ਰਾਹੀਂ ਪ੍ਰਤਿਭਾਸ਼ਾਲੀ ਮਹਿਲਾ ਕਾਮੇਡੀਅਨ ਲੱਭੀ ਜਾਵੇਗੀ। ਦੱਸਣਯੋਗ ਹੈ ਕਿ ਰਿਚਾ ਫਿਲਹਾਲ ਯਸ਼ਰਾਜ ਫਿਲਮਜ਼ ਦੀ 'ਮੈਨਜ਼ ਵਰਲਡ' ਤੇ ਵਿਵੇਕ ਓਬਰਾਏ ਨਾਲ 'ਇਨਸਾਈਡ ਐੱਜ' ਵਰਗੀਆਂ ਵੈੱਬ ਸੀਰੀਜ਼ ਵੀ ਕਰ ਰਹੀ ਹੈ। ਉਹ ਆਪਣੇ ਕਰੀਅਰ 'ਚ ਵੱਖ-ਵੱਖ ਤਜਰਬੇ ਕਰਨਾ ਕਾਫੀ ਪਸੰਦ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News