ਜਗਰਾਤਿਆਂ 'ਚ ਗੀਤ ਗਾ ਕੇ ਕਦੇ ਰਿਚਾ ਸ਼ਰਮਾ ਕਰਦੀ ਸੀ ਗੁਜ਼ਾਰਾ, ਅੱਜ ਹੈ ਬਾਲੀਵੁੱਡ ਦੀ ਸ਼ਾਨ

Wednesday, August 29, 2018 4:41 PM

ਮੁੰਬਈ(ਬਿਊਰੋ)— ਬਾਲੀਵੁਡ ਗਾਇਕ ਰਿਚਾ ਸ਼ਰਮਾ ਦੀ ਆਵਾਜ ਦਾ ਜਾਦੂ ਸਦਾਬਹਾਰ ਹੈ ਪਰ ਉਨ੍ਹਾਂ ਦੇ ਇਸ ਸਫਰ ਦੇ ਪਿਛੇ ਲੁੱਕੀ ਹੈ ਹੈਰਾਨ ਕਰਨ ਵਾਲੀ ਕਹਾਣੀ। ਰਿਚਾ ਦਾ ਜਨਮ 28 ਅਗਸਤ 1980 'ਚ ਹੋਇਆ ਸੀ। ਰਿਚਾ ਨੇ 8 ਸਾਲ ਦੀ ਉਮਰ 'ਚ ਜਾਗਰਣ 'ਚ ਪਹਿਲੀ ਵਾਰ ਗੀਤ ਗਾਇਆ ਸੀ। ਇੱਥੋਂ ਹੀ ਉਨ੍ਹਾਂ ਦੇ ਗਾਇਕੀ ਕਰੀਅਰ ਦੀ ਸ਼ੁਰੂਆਤ ਹੋਈ ਸੀ।

Image result for richa-sharma

ਰਿਚਾ ਸ਼ਰਮਾ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਜਾਗਰਣ 'ਚ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਗੀਤ ਗਾਇਆ ਉਦੋਂ ਉਨ੍ਹਾਂ ਨੂੰ 11 ਰੁਪਏ ਮਿਲੇ ਸਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ, ''ਉਹ ਰੁਪਏ ਅੱਜ ਵੀ ਮੈਂ ਸੰਭਾਲ ਕਰ ਰੱਖੇ ਹਨ। ਰਿਚਾ ਨੂੰ ਆਪਣੀ ਗਾਇਕੀ ਨਾਲ ਇੰਨਾ ਲਗਾਅ ਸੀ ਕਿ ਉਨ੍ਹਾਂ ਨੇ ਆਪਣੀ ਪੜਾਈ ਤੱਕ ਗੀਤ ਲਈ ਛੱਡ ਦਿੱਤੀ।

PunjabKesari

ਜਗਰਾਤਿਆਂ 'ਚ ਗੀਤ ਗਾਉਣ ਵਾਲੀ ਇਕ ਲੜਕੀ ਲਈ ਬਾਲੀਵੁੱਡ ਦਾ ਸਫਰ ਤੈਅ ਕਰਨਾ ਸੋਖਾ ਨਹੀਂ ਸੀ। ਉਨ੍ਹਾਂ ਦੇ ਪਿਤਾ ਮੰਦਿਰ 'ਚ ਪੁਜਾਰੀ ਸਨ। ਸੰਗੀਤ ਦੇ ਪਹਿਲਾਂ ਗੁਰੂ ਉਨ੍ਹਾਂ ਦੇ ਪਿਤਾ ਹੀ ਸਨ ਅਤੇ ਰਿਚਾ ਨੇ ਪਿਤਾ ਤੋਂ ਭਜਨ ਗਾਉਣੇ ਸਿੱਖੇ ਸਨ।''

Image result for richa-sharma
ਇਕ ਲਾਈਵ ਸ਼ੋਅ ਦੇ ਸਿਲਸਿਲੇ 'ਚ ਰਿਚਾ ਸਾਲ 1995 'ਚ ਮੁੰਬਈ ਗਈ। ਇੱਥੇ ਪਹਿਲੀ ਵਾਰ ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਮਾਤਾ ਦੇ ਭਜਨ ਗਾਏ। ਇਸ ਦੌਰਾਨ ਉਨ੍ਹਾਂ ਨੂੰ 'ਸਲਮਾ ਪੇ ਦਿਲ ਆ ਗਿਆ' ਫਿਲਮ 'ਚ ਗੀਤ ਗਾਉਣ ਦਾ ਮੌਕਾ ਮਿਲਿਆ। ਸਾਲ 1996 'ਚ ਰਿਲੀਜ਼ ਹੋਈ ਇਸ ਫਿਲਮ ਤੋਂ ਬਾਅਦ ਰਿਚਾ ਸ਼ਰਮਾ ਨੂੰ ਫਿਲਮਾਂ 'ਚ ਮੌਕੇ ਮਿਲਣ ਲੱਗੇ।

Image result for richa-sharma

ਉਨ੍ਹਾਂ ਨੂੰ ਸ਼ਹਾਰੁਖ ਖਾਨ ਦੀ ਫਿਲਮ 'ਕਲ ਹੋ ਨਾ ਹੋ' ਅਤੇ 'ਓਮ ਸ਼ਾਂਤੀ ਓਮ' 'ਚ ਗਾਉਣ ਦਾ ਮੌਕਾ ਮਿਲਿਆ। ਰਿਚਾ ਨੇ 'ਲੰਬੀ ਜੁਦਾਈ' (ਜੰਨਤ), 'ਛਲਕਾ-ਛਲਕਾ' (ਸਾਥੀਆ) ਅਤੇ 'ਬਿਲੋ ਰਾਣੀ' (ਓਮਕਾਰਾ) ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਖੂਬਸੂਰਤ ਬਣਾ ਦਿੱਤਾ।

Image result for richa-sharma

ਦੱਸ ਦੇਈਏ ਕਿ ਬਾਲੀਵੁੱਡ 'ਚੋਂ ਇਕ ਤੋਂ ਵੱਧ ਕੇ ਸਿੰਗਰ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਨ੍ਹਾਂ 'ਚੋਂ ਰਿਚਾ ਸ਼ਰਮਾ ਆਪਣੀ ਜਾਦੂ ਭਰੀ ਆਵਾਜ਼ ਨਾਲ ਹਰ ਕਿਸੇ ਨੂੰ ਮੋਹ ਲੈਂਦੀ ਹੈ। ਰਿਚਾ ਸ਼ਰਮਾ ਆਪਣੀ ਮਿਹਨਤ ਅਤੇ ਆਵਾਜ਼ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

Image result for richa-sharma


Edited By

Sunita

Sunita is news editor at Jagbani

Read More