''ਬਾਰਿਸ਼ਾਂ'' ਨਾਲ ਚਰਚਾ ''ਚ ਆਏ ਗਾਇਕ ਰੀਕੋ ਨਾਲ ਪੜ੍ਹੋ ਖਾਸ ਗੱਲਬਾਤ

5/13/2017 9:06:56 AM

ਜਲੰਧਰ— ਪਿਛਲੇ ਸਾਲ ਰਿਲੀਜ਼ ਹੋਏ ਗੀਤ ''ਤੇਰੇ ਬਿਨਾਂ'' ਨਾਲ ਚਰਚਾ ''ਚ ਆਏ ਗਾਇਕ ਰੀਕੋ ਦਾ ਹਾਲ ਹੀ ''ਚ ਗੀਤ ''ਬਾਰਿਸ਼ਾਂ'' ਰਿਲੀਜ਼ ਹੋਇਆ ਹੈ। ''ਬਾਰਿਸ਼ਾਂ'' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਗੀਤ ਨੂੰ ਯੂਟਿਊਬ ''ਤੇ ਹੁਣ ਤਕ 50 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ''ਬਾਰਿਸ਼ਾਂ'' ਗੀਤ ਤੇ ਗਾਇਕੀ ਸਫਰ ਬਾਰੇ ਰੀਕੋ ਨਾਲ ਖਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੀਕੋ ਨੇ ਦੱਸਿਆ ਕਿ ''ਬਾਰਿਸ਼ਾਂ'' ਗੀਤ ਲਿਖਿਆ ਵੀ ਉਨ੍ਹਾਂ ਨੇ ਖੁਦ ਹੈ। ਗੀਤ ਨੂੰ ਦਿ ਬੌਸ ਨੇ ਸੰਗੀਤ ਦਿੱਤਾ ਹੈ। ਵੀਡੀਓ ਮੁਕੁਲ ਸੂਦ ਨੇ ਬਣਾਈ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਰੀਕੋ ਨੇ ਦੱਸਿਆ ਕਿ ਗਾਉਣਾ ਉਨ੍ਹਾਂ ਨੂੰ ਬਚਪਨ ਤੋਂ ਹੀ ਪਸੰਦ ਹੈ। ਰੀਕੋ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਨੂੰ ਬਹੁਤ ਸੁਣਦੇ ਹਨ। ਰੀਕੋ ਨੂੰ ਵਡਾਲੀ ਬ੍ਰਦਰਜ਼, ਗੁਰਦਾਸ ਮਾਨ, ਹਨੀ ਸਿੰਘ, ਗੈਰੀ ਸੰਧੂ ਤੇ ਦਿਲਜੀਤ ਦੁਸਾਂਝ ਦੇ ਗੀਤ ਸੁਣਨਾ ਵੀ ਬੇਹੱਦ ਪਸੰਦ ਹੈ। ਰੀਕੋ ਦੀ ਇੱਛਾ ਹੈ ਕਿ ਉਹ ਕਦੇ ਦਿਲਜੀਤ ਦੁਸਾਂਝ ਨਾਲ ਕੰਮ ਕਰਨ। ਜਦੋਂ ਰੀਕੋ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦਾ ਫਿਲਮਾਂ ''ਚ ਜਾਣ ਦਾ ਕੋਈ ਪਲਾਨ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਸਿਰਫ ਗਾਇਕੀ ''ਤੇ ਹੀ ਧਿਆਨ ਦੇਣਾ ਚਾਹੁੰਦੇ ਹਨ।
ਐਲਬਮ ਬਾਰੇ ਪੁੱਛੇ ਜਾਣ ''ਤੇ ਰੀਕੋ ਨੇ ਕਿਹਾ ਕਿ ਉਨ੍ਹਾਂ ਦਾ ਅਜੇ ਐਲਬਮ ਲੈ ਕੇ ਆਉਣ ਦਾ ਕੋਈ ਪਲਾਨ ਨਹੀਂ ਹੈ ਤੇ ਫਿਲਹਾਲ ਸਿੰਗਲ ਟਰੈਕਸ ਹੀ ਰਿਲੀਜ਼ ਕਰਨਗੇ। ਰੀਕੋ ਨੇ ਆਪਣੇ ਫੈਨਜ਼ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨੀ ਸੁਪੋਰਟ ਕੀਤੀ। ਰੀਕੋ ਨੇ ਕਿਹਾ ਕਿ ਉਹ ਇਕ ਛੋਟਾ ਜਿਹਾ ਸੁਪਨਾ ਲੈ ਕੇ ਇੰਡਸਟਰੀ ''ਚ ਆਏ ਸਨ, ਜਿਸ ਨੂੰ ਵੱਡਾ ਸਿਰਫ ਫੈਨਜ਼ ਨੇ ਹੀ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News