ਨਿਊਯਾਰਕ 'ਚ ਪਰਿਵਾਰ ਨਾਲ ਚਿੱਲ ਕਰਦੇ ਦਿਸੇ ਰਿਸ਼ੀ ਕਪੂਰ, ਸਾਹਮਣੇ ਆਈ ਤਸਵੀਰ

7/17/2019 4:51:19 PM

ਮੁੰਬਈ(ਬਿਊਰੋ)— ਐਕਟਰ ਰਿਸ਼ੀ ਕਪੂਰ ਪਿਛਲੇ ਸਾਲ ਤੋਂ ਘਰ ਤੋਂ ਦੂਰ ਨਿਊਯਾਰਕ 'ਚ ਕੈਂਸਰ ਦੇ ਇਲਾਜ ਕਰਵਾ ਰਹੇ ਸਨ। ਹੁਣ ਰਿਸ਼ੀ ਕਪੂਰ ਠੀਕ ਹੋ ਚੁੱਕੇ ਹਨ ਅਤੇ ਉਹ ਕੁਝ ਮਹੀਨਿਆਂ 'ਚ ਹੀ ਭਾਰਤ ਵੀ ਆ ਜਾਣਗੇ। ਇਨ੍ਹੀਂ ਦਿਨੀਂ ਰਿਸ਼ੀ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਅਤੇ ਉਨ੍ਹਾਂ ਦੀ ਹਾਲੀਆ ਇੰਸਟਾਗ੍ਰਾਮ ਤਸਵੀਰ ਇਸ ਦਾ ਸਬੂਤ ਹੈ। ਐਕਟਰ ਦੀ ਧੀ ਰਿੱਧਿਆ ਸਾਹਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਰਿਸ਼ੀ ਅਤੇ ਨੀਤੂ ਕਪੂਰ ਗਰੈਂਡ ਡਾਟਰ ਸਮਾਰਾ ਅਤੇ ਰਿੱਧਿਮਾ ਇਕੱਠੇ ਨਜ਼ਰ ਆ ਰਹੇ ਹਨ।
PunjabKesari
ਹਾਲ ਹੀ 'ਚ ਇਕ ਰਿਐਲਿਟੀ ਸ਼ੋਅ 'ਚ ਸ਼ਕਤੀ ਕਪੂਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋਸਤ ਰਿਸ਼ੀ ਕਪੂਰ ਹੁਣ ਠੀਕ ਹਨ ਅਤੇ ਉਹ ਅਗਸਤ ਦੇ ਆਖੀਰ ਤੱਕ ਭਾਰਤ ਆ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਕਈ ਬਾਲੀਵੁੱਡ ਸਿਤਾਰੇ ਰਿਸ਼ੀ ਕਪੂਰ ਨੂੰ ਮਿਲਣ ਜਾ ਚੁੱਕੇ ਹਨ ਅਤੇ ਉਨ੍ਹਾਂ ਨਾਲ ਤਸਵੀਰਾਂ ਕਲਿੱਕ ਕਰਵਾ ਕੇ ਆਪਣੇ ਫੈਨਜ਼ ਨਾਲ ਸਾਂਝੀਆਂ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News