ਖੁਲਾਸਾ : ਆਖਿਰ ਕਿਉਂ ਰਣਬੀਰ ਲਈ ਹਿਰਾਨੀ ਦੀ ਮਾਂ ਦੇ ਪੈਰਾਂ ''ਚ ਲੇਟ ਗਏ ਸਨ ਪਿਤਾ ਰਿਸ਼ੀ ਕਪੂਰ?

Friday, July 27, 2018 2:49 PM

ਮੁੰਬਈ (ਬਿਊਰੋ)— ਰਣਬੀਰ ਕਪੂਰ ਸਟਾਰਰ ਰਾਜਕੁਮਾਰ ਹਿਰਾਨੀ ਦੀ ਫਿਲਮ 'ਸੰਜੂ' ਹੁਣ ਤੱਕ ਕਰੀਬ 334 ਕਰੋੜ ਰੁਪਏ ਕਮਾ ਚੁੱਕੀ ਹੈ ਅਤੇ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਨੂੰ ਪਛਾੜਣ 'ਚ ਸਿਰਫ ਕੁਝ ਹੀ ਕਦਮ ਦੂਰ ਹੈ। ਹਾਲੇ ਤੱਕ ਇਹ ਫਿਲਮ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ 10 ਫਿਲਮਾਂ ਦੀ ਲਿਸਟ 'ਚ ਚੌਥੇ ਨੰਬਰ 'ਤੇ ਖੜ੍ਹੀ ਹੈ। ਅਜਿਹੇ 'ਚ ਰਣਬੀਰ ਦੀ ਐਕਟਿੰਗ ਦੀ ਹੀ ਨਹੀਂ ਬਲਕਿ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਦੀ ਵੀ ਖੂਬ ਪ੍ਰਸ਼ੰਸਾਂ ਹੋ ਰਹੀ ਹੈ।
PunjabKesari

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਰਣਬੀਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਿਸ਼ੀ ਕਪੂਰ ਤੋਂ ਕਾਫੀ ਡਰਦੇ ਹਨ ਅਤੇ ਆਪਣੀ ਹਰ ਇੱਛਾ ਮਾਂ ਨੀਤੂ ਕਪੂਰ ਰਾਹੀਂ ਪੂਰੀ ਕਰਵਾਉਂਦੇ ਹਨ। ਇਸ ਇੰਟਰਵਿਊ 'ਚ ਰਣਬੀਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਆਪਣੇ ਬੱਚਿਆਂ ਲਈ ਬੇਹੱਦ ਪਰੇਸ਼ਾਨ ਰਹਿੰਦੇ ਹਨ ਅਤੇ ਇਸੇ ਵਜ੍ਹਾ ਕਾਰਨ ਉਹ ਕਦੇ ਗੁੱਸਾ ਅਤੇ ਕਦੇ ਨਿਮਰ ਹੋ ਜਾਂਦੇ ਹਨ।

PunjabKesari

ਰਣਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਸ ਸਮੇਂ ਚਾਹੁੰਦੇ ਸਨ ਕਿ ਮੈਂ ਹਿਰਾਨੀ ਸਰ ਨਾਲ ਕੰਮ ਕਰਾਂ ਜਦੋਂ ਸਰ ਦੀ ਫਿਲਮ 'ਲਗੇ ਰਹੋ ਮੁੰਨਾ ਭਾਈ' ਵੱਡੀ ਹਿੱਟ ਸਿੱਧ ਹੋਈ ਸੀ। ਐਕਟਰ ਨੇ ਇਕ ਦਿਲਚਸਪ ਗੱਲ ਦਾ ਖੁਲਾਸਾ ਵੀ ਕੀਤਾ ਕਿ ਇਕ ਦਿਨ ਉਨ੍ਹਾਂ ਦੇ ਪਿਤਾ ਹਿਰਾਨੀ ਸਰ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ ਅਤੇ ਉਨ੍ਹਾਂ ਦੀ ਮਾਂ ਦੇ ਪੈਰਾਂ 'ਚ ਸਿੱਧੇ ਲੇਟ ਗਏ ਸਨ।

PunjabKesari

ਫਿਰ ਹਿਰਾਨੀ ਸਰ ਨੂੰ ਕਿਹਾ ਕਿ ਉਨ੍ਹਾਂ ਦਾ ਇਕ ਜੀਨੀਅਸ ਹੈ ਅਤੇ ਉਨ੍ਹਾਂ ਨੂੰ ਕਿਸੇ ਸਮੇਂ ਉਨ੍ਹਾਂ ਦੇ ਬੇਟੇ ਨਾਲ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੈਨੂੰ ਸਰ ਦੀ ਫਿਲਮ 'ਪੀ. ਕੇ' 'ਚ ਕੈਮਿਓ ਮਿਲਿਆ। ਇਹ ਫਿਲਮ ਸੁਪਰ-ਡੁਪਰ ਹਿੱਟ ਸਿੱਧ ਹੋਈ ਸੀ ਅਤੇ ਅੱਜ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ 10 ਫਿਲਮਾਂ ਦੀ ਲਿਸਟ 'ਚ ਦੂਜੇ ਨੰਬਰ 'ਤੇ ਹੈ। ਇਸੇ ਕਾਰਨ ਹੀ ਉਨ੍ਹਾਂ ਨੂੰ ਦੂਜੀ ਫਿਲਮ 'ਸੰਜੂ' ਆਫਰ ਹੋਈ ਸੀ।

PunjabKesari

ਇਸ ਬਾਰੇ 'ਚ ਰਿਸ਼ੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਅੰਦਾਜ਼ਾ ਹੋ ਗਿਆ ਸੀ ਕਿ ਇਹੀ ਨਿਰਦੇਸ਼ਕ ਉਨ੍ਹਾਂ ਦੇ ਬੇਟੇ ਦੇ ਕਰੀਅਰ ਨੂੰ ਨਵੀਆਂ ਉਚਾਈਆਂ ਦੇ ਸਕਦਾ ਹੈ। 'ਸੰਜੂ' ਦੇ ਪ੍ਰਮੋਸ਼ਨ ਦੌਰਾਨ ਦਿੱਤੇ ਇੰਟਰਵਿਊ 'ਚ ਰਣਬੀਰ ਕਪੂਰ ਨੇ ਵੀ ਇਹ ਗੱਲ ਮੰਨੀ ਸੀ। 

PunjabKesari


Edited By

Chanda Verma

Chanda Verma is news editor at Jagbani

Read More