MOVIE REVIEW : ਸੱਚੀ ਘਟਨਾਵਾਂ 'ਤੇ ਆਧਾਰਿਤ ਹੈ 'ਮੁਲਕ'

8/3/2018 10:25:07 AM

ਮੁੰਬਈ (ਬਿਊਰੋ)— ਨਿਰਦੇਸ਼ਕ ਅਨੁਭਵ ਸਿੰਨਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਮੁਲਕ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਰਿਸ਼ੀ ਕਪੂਰ, ਤਾਪਸੀ ਪੰਨੂ, ਪ੍ਰਤੀਕ ਬੱਬਰ, ਮਨੋਜ ਪਾਹਵਾ, ਆਸ਼ੂਤੋਸ਼ ਰਾਣਾ, ਨੀਨਾ ਗੁਪਤਾ, ਕੂਮੂਦ ਮਿਸ਼ਰਾ, ਰਜਤ ਕਪੂਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਸਟ ਜਾਰੀ ਕੀਤਾ ਗਿਆ।
ਕਹਾਣੀ—
ਫਿਲਮ ਦੀ ਕਹਾਣੀ ਉੱਤਰ-ਪ੍ਰਦੇਸ਼ ਦੇ ਬਨਾਰਸ 'ਚ ਰਹਿਣ ਵਾਲੇ ਇਕ ਮੁਸਲਮਾਨ ਪਰਿਵਾਰ ਦੀ ਹੈ। ਜਿਸ ਦੇ ਮੁਖੀ ਮੁਰਾਦ ਅਲੀ ਮੁਹੰਮਦ (ਰਿਸ਼ੀ ਕਪੂਰ) ਹਨ। ਕੁਝ ਅਜਿਹੇ ਹਾਲਾਤ ਆਉਂਦੇ ਹਨ ਜਿਸ ਵਿਚ ਉਨ੍ਹਾਂ ਦਾ ਬੇਟਾ ਸ਼ਾਹਿਦ ਮੁਹੰਮਦ (ਪ੍ਰਤੀਕ ਬੱਬਰ) ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਪਾਇਆ ਜਾਂਦਾ ਹੈ। ਇਸ ਕਾਰਨ ਪੂਰੇ ਪਰਿਵਾਰ ਨੂੰ ਸਮਾਜ ਗਲਤ ਨਜ਼ਰ ਨਾਲ ਦੇਖਣ ਲੱਗਦਾ ਹੈ। ਇਸ ਗਲਤ ਸੁਭਾਅ ਕਾਰਨ ਮੁਰਾਦ ਅਲੀ ਦੀ ਨੂੰਹ ਆਰਤੀ ਮੱਲਹੋਤਰਾ (ਤਾਪਸੀ ਪੰਨੂ), ਜਿਸ ਦਾ ਵਿਆਹ ਸ਼ਾਹਿਦ ਦੇ ਵੱਡੇ ਭਰਾ ਨਾਲ ਕੀਤਾ ਜਾਂਦਾ ਹੈ। ਉਹ ਪਰਿਵਾਰ ਦੇ ਸਨਮਾਨ ਲਈ ਕੋਰਟ 'ਚ ਕੇਸ ਲੜਦੀ ਹੈ। ਕੋਰਟ 'ਚ ਆਰਤੀ ਦਾ ਸਾਹਮਣਾ ਮਸ਼ਹੂਰ ਵਕੀਲ ਸੰਤੋਸ਼ ਆਨੰਦ (ਆਸ਼ੂਤੋਸ਼ ਰਾਣਾ) ਨਾਲ ਹੁੰਦਾ ਹੈ। ਕਹਾਣੀ 'ਚ ਬਹੁਤ ਸਾਰੇ ਉਤਾਰ-ਚੜ੍ਹਾਅ ਆਉਂਦੇ ਹਨ ਅਤੇ ਅੰਤ ਇਕ ਅਜਿਹੇ ਨੋਟ 'ਤੇ ਖਤਮ ਹੋ ਜਾਂਦੀ ਹੈ ਜੋ ਕਿ ਕਾਫੀ ਦਿਲਚਸਪ ਹੈ। ਉਹ ਬਿੰਦੂ ਕੀ ਹੈ। ਇਸ ਦਾ ਪਤਾ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਚੱਲੇਗਾ।
ਐਕਟਿੰਗ
ਅਭਿਨਏ ਦੀ ਗੱਲ ਕਰੀਏ ਤਾਂ ਹਰ ਇਕ ਐਕਟਰ ਨੇ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਰਿਸ਼ੀ ਕਪੂਰ ਬਿਲਕੁੱਲ ਵੱਖਰੇ ਅੰਦਾਜ਼ ਵਿਚ ਨਜ਼ਰ ਆਏ ਹਨ। ਉਥੇ ਹੀ ਆਸ਼ੂਤੋਸ਼ ਰਾਣਾ ਅਤੇ ਪ੍ਰਤੀਕ ਬੱਬਰ ਵੀ ਸਹਿਜ ਅਭਿਨਏ ਕਰਦੇ ਹੋਏ ਦਿਖਾਏ ਗਏ ਹਨ। ਮਨੋਜ ਪਾਹਵਾ ਨੇ ਕਮਾਲ ਦਾ ਕੰਮ ਕੀਤਾ ਹੈ, ਉਥੇ ਹੀ ਪੁਲਸ ਦੇ ਰੋਲ ਵਿਚ ਰਜਤ ਕਪੂਰ ਅਤੇ ਜੱਜ ਦੇ ਰੋਲ ਵਿਚ ਕੂਮੂਦ ਮਿਸ਼ਰਾ ਦਾ ਵੀ ਕੰਮ ਬਹੁਤ ਵਧੀਆ ਹੈ। ਨੀਨਾ ਗੁਪਤਾ ਅਤੇ ਬਾਕੀ ਕਲਾਕਾਰਾਂ ਨੇ ਵੀ ਵਧੀਆ ਅਭਿਨਏ ਕੀਤਾ ਹੈ। ਫਿਲਮ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੀ ਕਹਾਣੀ 'ਚ ਫਲੋ ਹੈ। ਬਨਾਰਸ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਗਿਆ ਹੈ ਜੋ ਕਿ ਇਸ ਕਹਾਣੀ ਦਾ ਅਹਿਮ ਹਿੱਸਾ ਹੈ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਸ਼ਾਇਦ ਇਸ ਦੀ ਲੈਂਥ ਹੋ ਸਕਦੀ ਹੈ। ਇਸ ਨੂੰ ਠੀਕ ਕੀਤਾ ਜਾ ਸਕਦਾ ਸੀ। ਦੂਜੀ ਗੱਲ ਪ੍ਰਤੀਕ ਬੱਬਰ ਨੂੰ ਆਪਣੇ ਲਹਿਜੇ 'ਤੇ ਕੰਮ ਕਰਨ ਦੀ ਚੰਗੀ ਖਾਸੀ ਜ਼ਰੂਰਤ ਸੀ। ਰਿਲੀਜ਼ ਤੋਂ ਪਹਿਲਾਂ ਫਿਲਮ ਦਾ ਕੋਈ ਵੀ ਦਮਦਾਰ ਗੀਤ ਬਾਹਰ ਨਹੀਂ ਆਇਆ।
ਬਾਕਸ ਆਫਿਸ
ਫਿਲਮ ਦਾ ਬਜਟ ਲੱਗਭੱਗ 25 ਤੋਂ 30 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। 'ਮੁਲਕ' ਨਾਲ ਹੀ ਇਰਫਾਨ ਦੀਆਂ 'ਕਾਰਵਾਂ' ਅਤੇ ਅਨਿਲ ਕਪੂਰ ਦੀ 'ਫੰਨੇ ਖਾਨ' ਵਰਗੀਆਂ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਦੇਖਣਾ ਬੇਹੱਦ ਖਾਸ ਹੋਵੇਗਾ ਕਿ ਦਰਸ਼ਕ ਕਿਸ ਤਰ੍ਹਾਂ ਨਾਲ ਮੁੱਦਿਆਂ 'ਤੇ ਆਧਾਰਿਤ ਇਕ ਸੰਵੇਦਨਸ਼ੀਲ ਕਹਾਣੀ ਨੂੰ ਪਸੰਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News