B''Day : ਬਤੌਰ ਚਾਈਲਡ ਆਰਟਿਸਟ ਕੀਤੀ ਕਰੀਅਰ ਦੀ ਸ਼ੁਰੂਆਤ, ''ਬਾਬੀ'' ਨਾਲ ਖੁੱਲ੍ਹੀ ਸੀ ਕਿਸਮਤ

9/4/2018 1:05:01 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗੱਜ ਅਭਿਨੇਤਾ ਰਿਸ਼ੀ ਕਪੂਰ ਨੇ 45 ਸਾਲ ਪਹਿਲਾਂ ਫਿਲਮ 'ਬਾਬੀ' ਨਾਲ ਹਿੰਦੀ ਸਿਨੇਮਾ ਜਗਤ 'ਚ ਆਪਣੇ ਕਰੀਰਅਰ ਦੀ ਸ਼ੁਰੂਆਤ ਕੀਤੀ ਸੀ। ਬਤੌਰ ਅਭਿਨੇਤਾ ਰਿਸ਼ੀ ਪਹਿਲੀ ਵਾਰ ਫਿਲਮ 'ਬਾਬੀ' 'ਚ ਨਜ਼ਰ ਆਏ ਸਨ। ਇਸ ਫਿਲਮ ਦੇ ਹਿੱਟ ਹੁੰਦੇ ਹੀ ਰਿਸ਼ੀ ਕਪੂਰ ਦੇ ਫਿਲਮੀ ਸਫਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਆਪਣੇ ਸ਼ਾਨਦਾਰ ਅਭਿਨੈ ਕਰਕੇ ਰਿਸ਼ੀ ਨੂੰ 80 ਤੋਂ 90 ਦੇ ਦਹਾਕੇ 'ਚ ਸਭ ਤੋਂ ਜ਼ਿਆਦਾ ਪ੍ਰਸਿੱਧੀ ਹਾਸਲ ਹੋਈ। ਰਿਸ਼ੀ ਦਾ ਜਨਮ 4 ਅਕਤੂਬਰ, 1952 ਨੂੰ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜੀਵਨ ਨਾਲ ਜੁੜੇ ਕਈ ਅਹਿਮ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ।

PunjabKesari
ਰਿਸ਼ੀ ਕਪੂਰ ਦਾ ਨਾਂ ਬਾਲੀਵੁੱਡ ਦੇ ਉਨ੍ਹਾਂ ਅਭਿਨੇਤਾਵਾਂ ਦੀ ਲਿਸਟ 'ਚ ਸ਼ਾਮਿਲ ਹੈ ਜੋ ਬਿਨਾਂ ਝਿਜਕੇ ਆਪਣੀ ਗੱਲ ਕਹਿ ਦਿੰਦੇ ਹਨ। ਰਿਸ਼ੀ ਕਪੂਰ ਦੀ ਪਹਿਲੀ ਫਿਲਮ 'ਬਾਬੀ' 1973 'ਚ ਰਿਲੀਜ਼ ਹੋਈ ਸੀ। ਕਿਹਾ ਜਾਂਦਾ ਹੈ ਕਿ ਰਿਸ਼ੀ ਕਪੂਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਡਿੰਪਲ ਕਪਾੜੀਆ ਨੂੰ ਪਸੰਦ ਕਰਨ ਲੱਗ ਪਏ ਸਨ। ਉਹ ਉਸਨੂੰ ਪ੍ਰਪੋਜ਼ ਵੀ ਕਰਨਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਦਿਲਚਸਪ ਗੱਲ ਇਹ ਹੈ ਕਿ ਉਹ ਉਸ ਦੌਰਾਨ ਨੀਤੂ ਨੂੰ ਡੇਟ ਵੀ ਕਰ ਰਹੇ ਸੀ। ਰਿਸ਼ੀ ਕਪੂਰ ਤੇ ਨੀਤੂ ਸਿੰਘ ਨੇ ਇਕੱਠਿਆਂ ਪਹਿਲੀ ਫਿਲਮ 'ਜ਼ਹਰੀਲਾ ਇਨਸਾਨ' ਕੀਤੀ ਸੀ ਜੋ ਬਾਕਸ ਆਫਿਸ 'ਤੇ ਅਸਫਲ ਰਹੀ। ਸਿਰਫ 14 ਸਾਲ ਦੀ ਉਮਰ 'ਚ ਨੀਤੂ ਨੇ ਰਿਸ਼ੀ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਲਮ ਸੈੱਟ 'ਤੇ ਰਿਸ਼ੀ ਅਕਸਰ ਨੀਤੂ ਨੂੰ ਛੇੜਦੇ ਰਹਿੰਦੇ ਸਨ। ਉਨ੍ਹਾਂ ਦੀ ਇਹ ਆਦਤ ਨੀਤੂ ਨੂੰ ਪ੍ਰੇਸ਼ਾਨ ਕਰਦੀ ਸੀ ਪਰ ਸ਼ਾਇਦ ਇਹ ਤਕਰਾਰ ਬਾਅਦ 'ਚ ਪਿਆਰ 'ਚ ਬਦਲ ਗਈ।

PunjabKesari
ਰਿਸ਼ੀ ਨੇ ਨੀਤ ਨਾਲ 22 ਜਨਵਰੀ, 1980 ਨੂੰ ਵਿਆਹ ਕੀਤਾ ਸੀ। ਕਪੂਰ ਖਾਨਦਾਨ ਦੇ ਨਿਯਮ ਮੁਤਾਬਕ ਉਨ੍ਹਾਂ ਦੇ ਘਰ ਦੀ ਕੋਈ ਵੀ ਨੂੰਹ ਫਿਲਮਾਂ 'ਚ ਕੰਮ ਨਹੀਂ ਕਰੇਗੀ। ਇਸ ਧਰਮ ਨੂੰ ਨੀਤੂ ਨੇ ਬਾਖੂਬੀ ਨਿਭਾਇਆ। ਵਿਆਹ ਤੋਂ ਬਾਅਦ ਨੀਤੂ ਵਲੋਂ ਫਿਲਮਾਂ ਤੋਂ ਦੂਰ ਜਾਣ ਤੋਂ ਬਾਅਦ ਕਾਫੀ ਵਿਵਾਦ ਹੋਇਆ। ਉਸ ਸਮੇਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜ਼ਬਰਦਸਤੀ ਫਿਲਮਾਂ 'ਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਹਾਲਾਂਕਿ ਬਾਅਦ 'ਚ ਨੀਤੂ ਨੇ ਰਿਸ਼ੀ ਦਾ ਸਾਥ ਦਿੱਤਾ। ਨੀਤੂ ਨੇ ਕਿਹਾ ਸੀ ਕਿ ਫਿਲਮਾਂ ਛੱਡਣ ਦਾ ਫੈਸਲਾ ਉਸ ਨੇ ਖੁਦ ਲਿਆ ਸੀ।

PunjabKesari
ਰਿਸ਼ੀ ਕਪੂਰ ਰਾਜ ਕਪੂਰ ਦੇ ਛੋਟੇ ਬੇਟੇ ਸਨ। ਰਿਸ਼ੀ ਕਪੂਰ ਦੇ ਦੋ ਭਰਾ ਹਨ, ਜਿਨ੍ਹਾਂ ਦੇ ਨਾਂ ਰਣਧੀਰ ਕਪੂਰ ਅਤੇ ਰਾਜੀਵ ਕਪੂਰ ਹੈ। ਇਹ ਦੋਵੇਂ ਅਭਿਨੇਤਾ ਹਨ। ਹਾਲਾਂਕਿ ਰਿਸ਼ੀ ਦੀ ਤੁਲਨਾ ਦੋਹਾਂ ਦਾ ਫਿਲਮੀ ਸਫਰ ਕੋਈ ਖਾਸ ਨਹੀਂ ਰਿਹਾ। ਕਿਹਾ ਜਾਂਦਾ ਹੈ ਕਿ ਰਿਸ਼ੀ ਕਪੂਰ ਬਚਪਨ ਤੋਂ ਸ਼ਰਾਰਤੀ ਸਨ। ਬਤੌਰ ਚਾਈਲਡ ਆਰਟਿਸਟ ਰਿਸ਼ੀ ਪਹਿਲੀ ਵਾਰ 1955 'ਚ ਆਈ ਫਿਲਮ 'ਸ਼੍ਰੀ 420' ਦੇ ਇਕ ਗੀਤ 'ਚ ਨਜ਼ਰ ਆਏ ਸਨ। ਇਸ ਗੀਤ ਦੇ ਬੋਲ 'ਪਿਆਰ ਹੁਆ ਇਕਰਾਰ ਹੁਆ' ਹਨ। ਇਸ ਫਿਲਮ ਤੋਂ ਬਾਅਦ ਰਿਸ਼ੀ 'ਮੇਰਾ ਨਾਮ ਜੋਕਰ' 'ਚ ਨਜ਼ਰ ਆਏ। ਇਸ ਫਿਲਮ 'ਚ ਰਿਸ਼ੀ ਕਪੂਰ ਨੇ ਰਾਜ ਕਪੂਰ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਸੁਪਰਹਿੱਟ ਰਹੀ। ਬਤੌਰ ਰਿਸ਼ੀ ਆਪਣੇ ਕੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਰਿਸ਼ੀ ਨੇ ਜ਼ਿਆਦਾ ਫਿਲਮਾਂ 'ਚ ਰੋਮਾਂਟਿਕ ਹੀਰੋ ਦਾ ਕਿਰਦਾਰ ਨਿਭਾਇਆ ਸੀ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News