ਨਿਊਯਾਰਕ ''ਚ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਮਿਲੇ ਸ਼ਾਹਰੁਖ, ਜ਼ਾਹਿਰ ਕੀਤੀ ਖੁਸ਼ੀ

11/18/2018 4:32:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨਿਊਯਾਰਕ 'ਚ ਡੇਢ ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਉੱਥੇ ਉਨ੍ਹਾਂ ਨੂੰ ਮਿਲਣ ਬਾਲੀਵੁੱਡ ਦੇ ਕਈ ਸਟਾਰਜ਼ ਪਹੁੰਚ ਰਹੇ ਹਨ। ਅਨੁਪਮ ਖੇਰ, ਜਾਵੇਦ ਅਖਤਰ, ਪ੍ਰਿਯੰਕਾ ਚੋਪੜਾ, ਸੋਨਾਲੀ ਬੇਂਦਰੇ, ਆਲੀਆ ਭੱਟ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਉਨ੍ਹਾਂ ਨੂੰ ਮਿਲੇ। ਇਸ ਦੌਰਾਨ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਤੇ ਬੇਟੀ ਸੁਹਾਨਾ ਖਾਨ ਵੀ ਮੌਜੂਦ ਸੀ।

ਇਸ ਮੁਲਾਕਾਤ ਦੀ ਜਾਣਕਾਰੀ ਰਿਸ਼ੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਨ੍ਹਾਂ ਸ਼ਾਹਰੁਖ ਦੇ ਪਰਿਵਾਰ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸ ਦੇਈਏ ਸ਼ਾਹਰੁਖ ਇਸ ਸਮੇਂ ਨਿਊਯਾਰਕ 'ਚ ਹਨ। ਉਹ ਆਪਣੀ ਇਸ ਯਾਤਰਾ ਦੌਰਾਨ NYU ਸਟਰਨ ਸਕੂਲ ਵੀ ਗਏ, ਜਿੱਥੇ ਉਹ ਆਪਣੇ ਬੱਚਿਆਂ ਨੂੰ ਮਿਲੇ।

PunjabKesari

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੇ 29 ਸਤੰਬਰ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਉਹ ਇਲਾਜ ਲਈ ਅਮਰੀਕਾ ਜਾ ਰਹੇ ਹਨ। ਉਨ੍ਹਾਂ ਲਿਖਿਆ ਸੀ ਮੈਂ ਕੰਮ ਤੋਂ ਛੁੱਟੀ ਲੈ ਕੇ ਅਮਰੀਕਾ ਕਿਸੇ ਮੈਡੀਕਲ ਟ੍ਰੀਟਮੈਂਟ ਲਈ ਜਾ ਰਿਹਾ ਹਾਂ। ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਪ੍ਰਾਥਨਾ ਕਰਾਂਗਾ ਕਿ ਉਹ ਚਿੰਤਾ ਨਾ ਕਰਨ ਅਤੇ ਨਾ ਹੀ ਕੋਈ ਅੰਦਾਜਾ ਲਾਉਣ। ਪਿਛਲੇ 45 ਸਾਲਾਂ ਤੋਂ ਮੈਂ ਫਿਲਮਾਂ ਕਰ ਰਿਹਾ ਹਾਂ। ਤੁਹਾਡੇ ਲੋਕਾਂ ਦੇ ਪਿਆਰ ਲਈ ਮੈਂ ਜਲਦ ਵਾਪਸ ਆਵਾਂਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News