ਰਿਸ਼ੀ ਕਪੂਰ ਨੇ ਖੋਲ੍ਹਿਆ ਰਾਜ਼, ਆਖਿਰ ਕਿਉਂ ਹੋਏ ਇਕਦਮ ਵਾਲ ਚਿੱਟੇ

Friday, October 12, 2018 10:20 AM
ਰਿਸ਼ੀ ਕਪੂਰ ਨੇ ਖੋਲ੍ਹਿਆ ਰਾਜ਼, ਆਖਿਰ ਕਿਉਂ ਹੋਏ ਇਕਦਮ ਵਾਲ ਚਿੱਟੇ

ਮੁੰਬਈ(ਬਿਊਰੋ)— ਜਦੋਂ ਦਾ ਰਿਸ਼ੀ ਕਪੂਰ ਨੇ ਆਪਣੇ ਛੋਟੇ ਜਿਹੇ ਬ੍ਰੇਕ ਦਾ ਐਲਾਨ ਕੀਤਾ ਹੈ, ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਉਨ੍ਹਾਂ ਨੂੰ ਕੈਂਸਰ ਹੋ ਗਿਆ ਹੈ। ਇਸ ਦੇ ਇਲਾਜ ਲਈ ਉਨ੍ਹਾਂ ਨੂੰ ਨਿਊਯਾਰਕ ਜਾਣਾ ਪਿਆ। ਇਨ੍ਹਾਂ ਅਫਵਾਹਾਂ ਨੂੰ ਦੂਰ ਕਰਨ ਲਈ ਰਿਸ਼ੀ ਕਪੂਰ ਨੇ ਆਪਣੇ ਟਵਿਟਰ 'ਤੇ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਵਾਲ ਚਿੱਟੇ ਨਜ਼ਰ ਆ ਰਹੇ ਹਨ। ਰਿਸ਼ੀ ਨੇ ਆਪਣੇ ਵਾਲ ਡਾਈ ਨਾਲ ਅਜਿਹੇ ਕੀਤੇ ਹਨ, ਜੋ ਉਨ੍ਹਾਂ ਦੀ ਆਉਣ ਵਾਲੀ ਫਿਲਮ ਲਈ ਲੁੱਕ ਹੈ।

 

ਰਿਸ਼ੀ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦੀ ਗਲਤਫਹਿਮੀ ਦੂਰ ਹੋ ਜਾਵੇਗੀ, ਜੋ ਸੋਚ ਰਹੇ ਹਨ ਕਿ ਮੇਰੇ ਵਾਲ ਇਕ ਦਿਨ 'ਚ ਸਫੇਦ ਕਿਵੇਂ ਹੋ ਗਏ। ਮੇਰੇ ਵਾਲ ਮੇਰੀ ਆਉਣ ਵਾਲੀ ਫਿਲਮ ਲਈ ਡਾਈ ਹੋਏ ਹਨ, ਜਿਨ੍ਹਾਂ ਨੂੰ ਹਨੀ ਤ੍ਰੇਹਾਨ ਤੇ ਸੋਨੀ ਪਿਕਚਰਸ ਪ੍ਰੋਡਿਊਸ ਕਰ ਰਹੇ ਹਨ ਤੇ ਹਿਤੇਸ਼ ਭਾਟੀਆ ਇਸ ਨੂੰ ਡਾਇਰੈਕਟ ਕਰ ਰਹੇ ਹਨ। ਤੁਸੀਂ ਸਭ ਇਸ 'ਤੇ ਗੱਲ ਕਰੋ ਅਫਵਾਹਾਂ ਨਾ ਫੈਲਾਓ।'' ਇਸ ਤੋਂ ਬਾਅਦ ਰਿਸ਼ੀ ਨੇ ਇਕ ਹੋਰ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫਾਈਨਲ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, “ਇਹ ਮੇਰੀ ਫਿਲਮ ਦਾ ਫਾਈਨਲ ਲੁੱਕ ਹੈ, ਸ਼ਰਮਾ ਜੀ! ਆਲ ਗ੍ਰੇਅ। ਜਲਦ ਹੀ ਵਾਲ ਆਪਣੇ ਅਸਲ ਰੰਗ 'ਚ ਆ ਜਾਣਗੇ।''

 

ਦੱਸ ਦੇਈਏ ਕਿ ਹਾਲੇ ਰਿਸ਼ੀ ਕਪੂਰ ਆਪਣੀ ਬਿਮਾਰੀ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੇ ਹਨ, ਜਿੱਥੇ ਉਨ੍ਹਾਂ ਨਾਲ ਨੀਤੂ ਕਪੂਰ ਵੀ ਹੈ ਪਰ ਹਾਲੇ ਵੀ ਕਿਸੇ ਨੂੰ ਨਹੀਂ ਪਤਾ ਕਿ ਰਿਸ਼ੀ ਨੂੰ ਹੋਇਆ ਕੀ ਹੈ, ਜਿਸ ਦਾ ਇਲਾਜ ਉਹ ਨਿਊਯਾਰਕ 'ਚ ਕਰਵਾ ਰਹੇ ਹਨ।

 


Edited By

Sunita

Sunita is news editor at Jagbani

Read More