ਫਰੀਦਕੋਟ ਦਾ ਆਫਤਾਬ ਬਣਿਆ ਰਾਈਜ਼ਿੰਗ ਸਟਾਰ-3, ਜਿੱਤਿਆ 10 ਲੱਖ ਦਾ ਨਕਦ ਇਨਾਮ

Sunday, June 9, 2019 9:23 AM
ਫਰੀਦਕੋਟ ਦਾ ਆਫਤਾਬ ਬਣਿਆ ਰਾਈਜ਼ਿੰਗ ਸਟਾਰ-3, ਜਿੱਤਿਆ 10 ਲੱਖ ਦਾ ਨਕਦ ਇਨਾਮ

ਨਵੀਂ ਦਿੱਲੀ (ਬਿਊਰੋ) — ਲਗਭਗ 3 ਮਹੀਨੇ ਪਹਿਲਾਂ ਚਲੇ ਸੰਗੀਤ ਦੇ ਸਫਰ ਮਗਰੋਂ ਸ਼ਨੀਵਾਰ ਨੂੰ ਪ੍ਰਸਾਰਤ ਹੋਏ 'ਰਾਈਜ਼ਿੰਗ ਸਟਾਰ ਸੀਜ਼ਨ-3' ਦੇ ਗਰੈਂਡ ਫਿਨਾਲੇ 'ਚ ਪੰਜਾਬ ਦੇ ਨਾਂ ਜਿੱਤ ਦਰਜ ਕਰਾਉਂਦਿਆਂ ਫਰੀਦਕੋਟ ਦੇ ਆਫਤਾਬ ਸਿੰਘ ਨੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਮਹਿਜ਼ 12 ਸਾਲ ਦੇ ਆਫਤਾਬ ਨੂੰ 10 ਲੱਖ ਰੁਪਏ ਇਨਾਮ ਦੀ ਰਕਮ ਤੇ ਰਾਈਜ਼ਿੰਗ ਸਟਾਰ-3 ਗਰੈਂਡ ਫਿਨਾਲੇ ਦੇ ਜੇਤੂ ਦਾ ਖਿਤਾਬ ਮਿਲਿਆ ਹੈ। ਸ਼ੋਅ ਦੇ ਫਿਨਾਲੇ 'ਚ ਕੁਲ 4 ਫਾਈਨਲਿਸਟ ਪਹੁੰਚੇ ਸਨ। ਇਨ੍ਹਾਂ ਚਾਰਾਂ ਵਿਚੋਂ ਆਫਤਾਬ ਦੀ ਉਮਰ ਸਭ ਤੋਂ ਘੱਟ ਹੈ।

 

ਸ਼ੋਅ ਦੇ ਫਸਟ ਰਨਰਅੱਪ ਰਹੇ ਦਿਵਾਕਰ ਨੂੰ ਵੀ 5 ਲੱਖ ਰੁਪਏ ਇਨਾਮ ਦੀ ਰਕਮ ਦਿੱਤੀ ਗਈ ਹੈ। ਆਫਤਾਬ ਲਈ ਪ੍ਰਸ਼ੰਸਕਾਂ ਨੇ ਕੁਲ 90 ਫੀਸਦੀ ਵੋਟਿੰਗ ਕੀਤੀ ਸੀ। ਸ਼ੋਅ ਦਾ ਜੇਤੂ ਰਿਹਾ ਆਫਤਾਬ ਇਸ ਤੋਂ ਪਹਿਲਾਂ ਸਾ ਰੇ ਗਾ ਮਾ ਪਾ ਲਿਟਲ ਚੈਂਪਸ (2017) ਦਾ ਵੀ ਹਿੱਸਾ ਰਿਹਾ ਹੈ। ਉਦੋਂ ਉਹ ਟਾਪ-7 ਤਕ ਹੀ ਜਾ ਸਕਿਆ ਸੀ।

 

ਜੇਤੂ ਦੇ ਖਿਤਾਬ ਤਕ ਨਾ ਪਹੁੰਚ ਸਕਣ ਵਾਲੇ ਦਿਵਾਕਰ ਸ਼ਰਮਾ, ਸਤੀਸ਼ ਸ਼ਰਮਾ ਅਤੇ ਅਭਿਸ਼ੇਕ ਸਰਾਫ ਕਾਫੀ ਨਿਰਾਸ਼ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਨੇ ਇਸ ਸਫਰ ਵਿਚ ਆਪਣਾ ਇੰਜੀਨੀਅਰਿੰਗ ਦਾ ਫਾਈਨਲ ਯੀਅਰ ਦਾ ਪੇਪਰ ਛੱਡ ਦਿੱਤਾ ਸੀ। ਸ਼ੋਅ ਦੇ ਜੱਜ ਨੀਤੀ ਮੋਹਨ ਅਤੇ ਉਦਿਤ ਨਾਰਾਇਣ ਨੇ ਵੀ ਪਰਫਾਰਮ ਕੀਤਾ ਅਤੇ ਉਨ੍ਹਾਂ ਦੀ ਗਾਇਕੀ 'ਤੇ ਸਰੋਤੇ ਝੂਮਦੇ ਦਿਖਾਈ ਦਿੱਤੇ।


Edited By

Sunita

Sunita is news editor at Jagbani

Read More