ਰਾਈਜ਼ਿੰਗ ਸਟਾਰ ਤੇ ਇੰਡੀਅਨ ਆਈਡਲ ਦੇ ਸਟਾਰ ਗਾਇਕ ਪਹੁੰਚੇ ''ਜਗ ਬਾਣੀ'' ਦੇ ਦਫ਼ਤਰ

7/20/2017 9:22:02 AM

ਜਲੰਧਰ— ਦੇਸ਼ ਦੇ ਵੱਡੇ ਸੰਗੀਤ ਸ਼ੋਆਂ ਦੇ ਸਟਾਰ ਗਾਇਕ ਅਫਸਾਨਾ ਖਾਨ, ਖੁਦਾ ਬਖਸ਼ ਤੇ ਮੋਹਿਤ ਬੁਲੰਦ ਚੋਪੜਾ ਸਤੰਬਰ ਮਹੀਨੇ ਵਿਚ ਜਲੰਧਰ ਵਿਚ ਸਰਵ ਧਰਮ ਸੇਵਕ ਦਲ ਵੱਲੋਂ ਜੋਤੀ ਚੌਕ ਵਿਚ ਹੋਣ ਵਾਲੇ ਮਹਾਮਾਈ ਦੇ ਜਗਰਾਤੇ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿਚ ਰੰਗ ਦੇਣਗੇ। 
ਇਸ ਬਾਰੇ ਜਾਣਕਾਰੀ ਦਿੰਦਿਆਂ ਜਗਰਾਤੇ ਦੇ ਆਯੋਜਕਾਂ ਰਵੀ ਕੰਨੋਜੀਆ, ਕਪਿਲ ਕੋਹਲੀ, ਰਾਕੇਸ਼ ਆਹੂਜਾ ਤੇ ਮੰਨੂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਗਾਇਕਾਂ ਵਿਚੋਂ ਅਫਸਾਨਾ ਖਾਨ ਰਾਈਜ਼ਿੰਗ ਸਟਾਰ ਪ੍ਰੋਗਰਾਮ ਵਿਚ ਤੇ ਖੁਦਾ ਬਖਸ਼ ਤੇ ਮੋਹਿਤ ਇੰਡੀਅਨ ਆਈਡਲ ਵਿਚ ਲੋਕਾਂ ਦੇ ਚਹੇਤੇ ਗਾਇਕ ਵਜੋਂ ਉੱਭਰੇ ਸਨ। ਇਸ ਸਮੇਂ 'ਜਗ ਬਾਣੀ' ਨਾਲ ਖਾਸ ਗੱਲਬਾਤ ਵਿਚ ਅਫਸਾਨਾ ਖਾਨ ਤੇ ਖੁਦਾ ਬਖਸ਼ ਨੇ ਦੱਸਿਆ ਕਿ ਉਹ ਦੋਵੇਂ ਸਕੇ ਭੈਣ-ਭਰਾ ਹਨ ਤੇ ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ ਸੰਗੀਤ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਆਉਣ ਵਾਲੇ ਦਿਨਾਂ ਵਿਚ ਚੰਗੇ ਪਲੇਅ ਬੈਕ ਸਿੰਗਰ ਬਣਨ ਤੇ ਪੰਜਾਬੀ ਗਾਇਕੀ ਵਿਚ ਵੱਡਾ ਨਾਂ ਕਮਾਉਣ ਦੀ ਇੱਛਾ ਹੈ। 
ਇਸ ਦੌਰਾਨ ਇੰਡੀਅਨ ਆਈਡਲ ਦੇ ਕੰਟੈਸਟੈਂਟ ਗਾਇਕ ਮੋਹਿਤ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਹੀ ਉਹ ਗਾਇਕੀ ਨਾਲ ਜੁੜ ਗਏ ਸਨ ਤੇ ਉਨ੍ਹਾਂ ਦਾ ਜਲਦੀ ਹੀ 'ਬੇਟੀ ਬਚਾਓ' ਮੁਹਿੰਮ ਵਿਚ ਇਕ ਗੀਤ ਮਾਰਕੀਟ ਵਿਚ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਹ ਗਾਇਕੀ ਦੇ ਖੇਤਰ ਵਿਚ ਵੱਡਾ ਨਾਂ ਕਮਾਉਣ ਦੇ ਇਛੁੱਕ ਹਨ। ਉਨ੍ਹਾਂ ਦੇਸ਼ ਦੇ ਲੋਕਾਂ ਦਾ ਧੰਨਵਾਦ ਜਤਾਉਂਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News