ਸੁਨੀਲ ਨਾਲ ਹੋਏ ਝਗੜੇ ਤੋਂ ਬਾਅਦ ਰਿਤੇਸ਼ ਦੇਸ਼ਮੁਖ ਨੇ ਕਪਿਲ ਦਾ ਉਡਾਇਆ ਮਜ਼ਾਕ, ਕਿਹਾ...!

Wednesday, May 17, 2017 4:56 PM
ਸੁਨੀਲ ਨਾਲ ਹੋਏ ਝਗੜੇ ਤੋਂ ਬਾਅਦ ਰਿਤੇਸ਼ ਦੇਸ਼ਮੁਖ ਨੇ ਕਪਿਲ ਦਾ ਉਡਾਇਆ ਮਜ਼ਾਕ, ਕਿਹਾ...!
ਮੁੰਬਈ— ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਵਿਵੇਕ ਓਬਰਾਏ ਦੀ ਆਉਣ ਵਾਲੀ ਫਿਲਮ ''''ਬੈਂਕ ਚੋਰ'''' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ''ਚ ਪਹਿਲਾ ਰਿਤੇਸ਼ ਦੀ ਥਾਂ ਕਪਿਲ ਸ਼ਰਮਾ ਨੂੰ ਲਏ ਜਾਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਇਸ ਫਿਲਮ ''ਚ ਰਿਤੇਸ਼, ਕਪਿਲ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆਉਣਗੇ।
ਦੱਸ ਦਈਏ ਕਿ ਯਸ਼ਰਾਜ਼ ਬੈਨਰ ਹੇਠ ਬਣ ਰਹੀ ਇਸ ਫਿਲਮ ''ਚ ਰਿਤੇਸ਼ ਦੇਸ਼ਮੁਖ ਅਤੇ ਵਿਵੇਕ ਓਬਰਾਏ ਮੁੱਖ ਕਿਰਦਾਰ ਨਿਭਾਅ ਰਹੇ ਹਨ ਪਰ ਇਸ ਫਿਲਮ ਤੋਂ ਪਹਿਲਾਂ ਕਪਿਲ ਸ਼ਰਮਾ ਨੂੰ ਲਿਆ ਗਿਆ ਸੀ ਪਰ ਬਾਅਦ ''ਚ ਕਪਿਲ ਨੇ ਇਸ ਫਿਲਮ ਤੋਂ ਕਿਨਾਰਾ ਕਰ ਲਿਆ।ਉਨ੍ਹਾਂ ਦੀ ਥਾਂ ਇਹ ਫਿਲਮ ਰਿਤੇਸ਼ ਦੇਸ਼ਮੁਖ ਨੇ ਲੈ ਲਈ । ਇਸੇ ''ਚ ਹੁਣ ਇਸ ਫਿਲਮ ਦੇ ਨਿਰਮਾਤਾ ਕਪਿਲ ਸ਼ਰਮਾ ਤੇ ਚੁਟਕੀ ਲੈਂਦੇ ਹੋਏ ਪਿੱਛੇ ਨਹੀ ਹਟ ਰਹੇ। ਫਿਲਮ ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਇਸ ''ਚ ਰਿਤੇਸ਼ ਨੂੰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਝਗੜੇ ਦਾ ਜ਼ਿਕਰ ਕਰਦੇ ਹੋਏ ਵੀ ਦਿਖਾਇਆ ਗਿਆ ਹੈ। ਦੱਸ ਦਈਏ ਕਿ ਇਹ ਕਹਾਣੀ ਤਿੰਨ ਲੋਕਾਂ ਦੇ ''ਚ ਦੀ ਹੈ, ਜੋ ਬੈਂਕ ''ਚ ਚੋਰੀ ਕਰਨ ਦੀ ਪਲਾਨਿੰਗ ਕਰਦੇ ਹਨ ।ਇਸ ਫਿਲਮ ''ਚ ਵਿਵੇਕ, ਰਿਤੇਸ਼ ਤੋਂ ਇਲਾਵਾ ਅਭਿਨੇਤਰੀ ਰੀਆ ਚੱਕਰਵਰਤੀ ਹੈ। ਇਹ ਫਿਲਮ ਸਿਨੇਮਾ ਘਰਾਂ ''ਚ 16 ਜੂਨ ਨੂੰ ਰਿਲੀਜ਼ ਹੋਵੇਗੀ।