B''Day: ਫਿਲਮਾਂ ਤੋਂ ਜ਼ਿਆਦਾ ਅਫੇਅਰਜ਼ ਕਰਕੇ ਚਰਚਾ ''ਚ ਰਹੀ ਇਹ ਅਦਾਕਾਰਾ

1/24/2019 1:23:14 PM

ਮੁੰਬਈ (ਬਿਊਰੋ)— ਹਿੰਦੀ ਤੇ ਬੰਗਾਲੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਰਿਆ ਸੇਨ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। 24 ਜਨਵਰੀ, 1981 ਨੂੰ ਕੋਲਕਾਤਾ 'ਚ ਜਨਮੀ ਰਿਆ ਨੂੰ ਫਿਲਮਾਂ 'ਚ ਜ਼ਿਆਦਾ ਪ੍ਰਸਿੱਧੀ ਹਾਸਲ ਨਹੀਂ ਹੋਈ ਪਰ ਵਿਵਾਦਾਂ ਨਾਲ ਉਹ ਅਕਸਰ ਜੁੜੀ ਰਹੀ। ਰਿਆ ਨੇ ਸਾਲ 2011 'ਚ ਆਈ ਫਿਲਮ 'ਸਟਾਈਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮੀ ਕਰੀਅਰ ਦੌਰਾਨ ਰਿਆ ਕਰੀਬ 30 ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

PunjabKesari
ਰਿਆ ਨਾਲ ਜੁੜੇ ਵਿਵਾਦਾਂ ਦੀ ਲਿਸਟ 'ਚ ਉਨ੍ਹਾਂ ਦੇ ਐੱਮ. ਐੱਮ. ਐੱਸ. ਨਾਲ ਜੁੜੀਆਂ ਖਬਰਾਂ ਤੋਂ ਲੈ ਕੇ ਰੇਵ ਪਾਰਟੀ ਤੱਕ ਦੇ ਕਿੱਸੇ ਸ਼ਾਮਿਲ ਹਨ। ਰਿਆ ਬਾਲੀਵੁੱਡ ਅਭਿਨੇਤਰੀ ਮੂਨਮੂਨ ਸੇਨ ਦੀ ਬੇਟੀ ਹੈ ਅਤੇ ਇਕ ਸਟਾਰ ਕਿੱਡ ਹੋਣ ਦੇ ਬਾਵਜੂਦ ਵੀ ਬਾਲੀਵੁੱਡ 'ਚ ਉਹ ਸਫਲ ਅਭਿਨੇਤਰੀ ਦੇ ਤੌਰ 'ਤੇ ਨਹੀਂ ਟਿੱਕ ਸਕੀ।

PunjabKesari
ਰਿਆ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਸਦੇ ਬੁਰੇ ਵਰਤਾਓ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਬਾਰੇ ਇਹ ਮਸ਼ਹੂਰ ਹੈ ਕਿ ਉਹ ਨਿਰਦੇਸ਼ਕ ਤੋਂ ਲੈ ਕੇ ਸਪਾਟਬੁਆਏ ਤੱਕ ਕਿਸੇ ਨਾਲ ਸਹੀ ਢੰਗ ਨਾਲ ਗੱਲ ਨਹੀਂ ਕਰਦੀ ਅਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਨਾਰਾਜ਼ ਹੋ ਜਾਂਦੀ ਸੀ।

PunjabKesari
ਰਿਆ ਇੰਡਸਟਰੀ 'ਚ ਅਫੇਅਰਜ਼ ਕਰਕੇ ਵੀ ਸੁਰਖੀਆਂ 'ਚ ਰਹੀ। ਬਾਲੀਵੁੱਡ ਅਭਿਨੇਤਾ ਅਕਸ਼ੇ ਖੰਨਾ ਤੋਂ ਲੈ ਕੇ ਸਲਮਾਨ ਰਸ਼ਦੀ ਤੱਕ ਦਾ ਨਾਂ ਉਨ੍ਹਾਂ ਨਾਲ ਜੁੜ ਚੁੱਕਿਆ ਹੈ। ਸਲਮਾਨ ਰਸ਼ਦੀ, ਰਿਆ ਨਾਲੋਂ ਦੋਗੁਣੀ ਉਮਰ ਦੇ ਹਨ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਸਾਹਮਣੇ ਨਹੀਂ ਆਇਆ।

PunjabKesari
ਰਿਆ ਨੇ ਅਕਸ਼ੇ ਖੰਨਾ ਨਾਲ ਫਿਲਮ 'ਲਵ ਯੂ ਹਮੇਸ਼ਾ' 'ਚ ਕੰਮ ਕੀਤਾ ਸੀ ਅਤੇ ਇਸ ਦੌਰਾਨ ਹੀ ਦੋਵਾਂ ਦੀਆਂ ਨਜ਼ਦੀਕੀਆਂ ਵੱਧਣ ਲੱਗੀਆਂ ਅਤੇ ਫਿਰ ਦੋਵੇਂ ਇਕ ਦੂਜੇ ਨੂੰ ਡੇਟ ਕਰਨ ਲੱਗੇ। ਕੁਝ ਸਮੇਂ ਬਾਅਦ ਰਿਆ ਤੇ ਅਕਸ਼ੇ ਦਾ ਰਿਲੇਸ਼ਨ ਖਤਮ ਹੋ ਗਿਆ ਅਤੇ ਫਿਰ ਦੋਹਾਂ ਵਿਚਕਾਰ ਅਭਿਨੇਤਾ ਜੌਨ ਅਬ੍ਰਾਹਮ ਆ ਗਏ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News