RK ਸਟੂਡੀਓ ਤੋਂ ਬਾਅਦ ਹੁਣ ਇਸ 60 ਸਾਲ ਪੁਰਾਣੇ ਸਟੂਡੀਓ ਨੂੰ ਲੱਗੇਗਾ ਤਾਲਾ

6/12/2019 10:16:05 AM

ਮੁੰਬਈ(ਬਿਊਰੋ)— ਪਹਿਲਾਂ 71 ਸਾਲ ਪੁਰਾਣਾ ਆਰ.ਕੇ. ਸ‍ਟੂਡੀਓ ਬੰਦ ਹੋਇਆ ਅਤੇ ਹੁਣ 60 ਸਾਲ ਪੁਰਾਣਾ ਕਮਾਲਿਸ‍ਤਾਨ ਸ‍ਟੂਡੀਓ ਵੀ ਬੀਤੇ ਜਮਾਣੇ ਦੀ ਯਾਦ ਬਣ ਕੇ ਰਹਿ ਜਾਵੇਗਾ। 1958 'ਚ ਕਮਾਲ ਅਮਰੋਹੀ ਦੁਆਰਾ ਸ‍ਥਾਪਿਤ ਕੀਤਾ ਗਿਆ ਕਮਾਲਿਸਤਾਨ ਸਟੂਡੀਓ ਦਾ ਜ਼ਮੀਨੀਕਰਨ ਹੋਣ ਵਾਲਾ ਹੈ। 15 ਏਕੜ 'ਚ ਫੈਲੇ ਇਸ ਸ‍ਟੂਡੀਓ ਨੂੰ ਤੋੜ ਕੇ ਇਕ ਬਿੱਜਨਸ ਪਾਰਕ ਬਣਾਉਣ ਦੀ ਯੋਜਨਾ ਹੈ। ਹੁਣ ਸਿਰਫ ਇਸ ਸਟੂਡੀਓ ਦੀਆਂ ਯਾਦਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਚ ਰਹਿ ਜਾਣਗੀਆਂ।
PunjabKesari
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਡੀ. ਬੀ. ਰਿਐਲਿਟੀ ਅਤੇ ਬੈਂਗਲੁਰੂ ਸਥਿਤ RMZ ਕਾਰਪੋਰੇਸ਼ਨ ਮਿਲ ਕੇ ਇਸ ਜ਼ਮੀਨ 'ਤੇ ਕਾਮਰਸ਼ੀਅਲ ਹਬ ਤਿਆਰ ਕਰਨ ਵਾਲੀ ਹੈ। ਇਸ ਵਿਸ਼ਾਲ ਕਾਰਪੋਰੇਟ ਆਫਿਸ ਦਾ ਨਾਮ ਐਸਪਾਇਰ ਰੱਖਿਆ ਜਾਵੇਗਾ। ਇਸ ਪ੍ਰੋਜੈਕਟ ਦੀ ਕੀਮਤ 21 ਹਜਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁੰਬਈ ਆਉਣ ਜਾਣ ਵਾਲੇ ਇਸ ਸ‍ਟੂਡੀਓ ਨੂੰ ਦੇਖਣ ਜਾਇਆ ਕਰਦੇ ਸਨ ਪਰ ਜਲ‍ਦ ਹੀ ਇੱਥੇ ਇਕ ਨਵੀਂ ਇਮਾਰਤ ਦਿਖਾਈ ਦੇਵੇਗੀ। ਕਮਾਲਿਸਤਾਨ ਸਟੂਡੀਓ ਹਿੰਦੀ ਸਿਨੇਮਾ ਦੀ ਕਈ ਸਦਾਬਹਾਰ ਅਤੇ ਸ਼ਾਨਦਾਰ ਫਿਲਮਾਂ ਦੀ ਸ਼ੂਟਿੰਗ ਦਾ ਸਾਕਸ਼ੀ ਰਿਹਾ ਹੈ।
PunjabKesari
ਇੱਥੇ 'ਮਹਲ' (1949),'ਪਾਕੀਜਾ' (1972),'ਰਜੀਆ ਸੁਲਤਾਨ','ਅਮਰ ਅਕਬਰ ਐਂਥਨੀ' ਅਤੇ 'ਕਾਲੀਆ' ਵਰਗੀ ਫਿਲਮਾਂ ਬਣੀਆਂ ਸਨ। ਕਮਾਲਿਸਤਾਨ ਫਿਲਮ ਇੰਡਸਟਰੀ ਦਾ ਦੂਜਾ ਸਭ ਤੋਂ ਆਈਕੋਨਿਕ ਸਟੂਡੀਓ ਹੈ। ਕਮਾਲ ਅਮਰੋਹੀ ਨੇ 1953 'ਚ ਆਪਣੀ ਪ੍ਰੋਡਕਸ਼ਨ ਕੰਪਨੀ ਬਣਾਈ ਸੀ। ਉਸ ਤੋਂ ਬਾਅਦ ਹੀ ਇਸ ਦੀ ਸ‍ਥਾਪਨਾ ਹੋਈ ਸੀ। ਇਸ ਸਟੂਡੀਓ 'ਚ ਫਿ‍ਲਹਾਲ ਕਈ ਇਸ਼ਤਿਹਾਰਾਂ, ਟੀ.ਵੀ. ਸੀਰੀਅਲ ਦੀ ਸ਼ੂਟਿੰਗ ਹੁੰਦੀ ਹੈ।
PunjabKesari
ਕੌਣ ਸਨ ਕਮਾਲ ਅਮਰੋਹੀ
ਕਮਲ ਅਮਰੋਹੀ ਦਾ ਜਨਮ ਬ੍ਰਿਟਿਸ਼ ਭਾਰਤ 'ਚ ਸੰਯੁਕਤ ਪ੍ਰਾਂਤ ਅਮਰੋਹਾ 'ਚ ਹੋਇਆ ਸੀ ਅਤੇ ਬਾਅਦ 'ਚ ਕਮਲ ਅਮਰੋਹੀ ਨਾਮ ਲੈ ਲਿਆ ਸੀ। 1952 'ਚ ਉਨ੍ਹਾਂ ਨੇ ਮਸ਼ਹੂਰ ਅਭਿਨੇਤਰੀ ਮੀਨਾ ਕੁਮਾਰੀ ਨਾਲ ਵਿਆਹ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News