ਮਨਵੀਰ ਗੁੱਜਰ ਤੋਂ ਬਾਅਦ ''ਬਿੱਗ ਬੌਸ 12'' ''ਚ ਦਿਸੇਗਾ ਨੋਇਡਾ ਦਾ ਇਹ ਗੁੱਜਰ

Friday, August 10, 2018 10:00 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਫੇਮਸ ਅਤੇ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ 12' ਨੂੰ ਕੈਮਰਨ ਨੇ 16 ਸਤੰਬਰ ਨੂੰ ਆਨ ਏਅਰ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਤਾਂ ਮੇਕਰਸ ਇਕ-ਇਕ ਕਰਕੇ ਸ਼ੋਅ 'ਚ ਐਂਟਰੀ ਲੈਣ ਵਾਲੇ ਕੰਟੈਸਟੈਂਟਸ ਬਾਰੇ ਵੀ ਦੱਸਣਾ ਸ਼ੁਰੂ ਕਰ ਚੁੱਕੇ ਹਨ।

PunjabKesari

ਪਿਛਲੀ ਵਾਰ ਸ਼ੋਅ 'ਚ ਨੋਇਡਾ ਦੇ ਮਨਵੀਰ ਗੁੱਜਰ ਨੇ ਐਂਟਰੀ ਕੀਤੀ ਸੀ ਤੇ ਸ਼ੋਅ ਦਾ ਜੇਤੂ ਵੀ ਰਿਹਾ ਸੀ। ਹੁਣ ਇਸ ਵਾਰ ਫਿਰ ਨੋਇਡਾ ਤੋਂ ਹੀ ਗੁੱਜਰ ਫੈਮਿਲੀ ਦਾ ਮੁੰਡਾ ਰੌਬਿਨ ਗੁੱਜਰ ਸ਼ੋਅ ਦਾ ਹਿੱਸਾ ਬਣਨ ਜਾ ਰਿਹਾ ਹੈ। ਖਬਰਾਂ ਹਨ ਕਿ ਰੌਬਿਨ ਨੇ 'ਬਿੱਗ ਬੌਸ' ਦਾ ਗਰੁੱਪ ਰਾਊਂਡ ਵੀ ਪਾਰ ਕਰ ਲਿਆ ਹੈ। ਉਸ ਦਾ ਸਿਰਫ ਪਰਸਨਲ ਇੰਟਰਵਿਊ ਹੋਣਾ ਰਹਿ ਗਿਆ ਹੈ। ਜੇਕਰ ਰੌਬਿਨ ਇਸ ਨੂੰ ਕਲੀਅਰ ਕਰ ਲੈਂਦਾ ਹੈ ਤਾਂ ਉਸ ਦੀ ਸ਼ੋਅ 'ਚ ਐਂਟਰੀ ਪੱਕੀ ਹੋ ਜਾਵੇਗੀ।

PunjabKesari
ਰੌਬਿਨ ਦੇ ਘਰਦਿਆਂ ਨੂੰ ਤਾਂ ਹੁਣ ਤੋਂ ਹੀ ਯਕੀਨ ਹੋ ਗਿਆ ਹੈ ਕਿ ਰੋਬਨਿ 'ਬਿੱਗ ਬੌਸ' ਸ਼ੋਅ 'ਚ ਜ਼ਰੂਰ ਪਹੁੰਚੇਗਾ। ਇਸ ਲਈ ਸਾਰੇ ਕਾਫੀ ਜਸ਼ਨ ਮਨਾ ਰਹੇ ਹਨ। ਰੌਬਿਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਹੈ। ਉਂਝ ਇਸ ਵਾਰ ਦੇ ਸ਼ੋਅ 'ਚ ਮੇਕਰਸ ਨੇ ਜੋੜੀਆਂ ਦੀ ਐਂਟਰੀ ਰੱਖੀ ਹੈ।

PunjabKesari

ਇਸ ਸ਼ੋਅ ਨਾਲ ਜੁੜੀ ਦੂਜੀ ਖਬਰ ਇਹ ਹੈ ਕਿ ਮੇਕਰ ਨੇ ਸਲਮਾਨ ਖਾਨ ਨੂੰ ਸ਼ੋਅ ਲਈ ਕੁਝ ਵਜ਼ਨ ਘੱਟ ਕਰਨ ਲਈ ਕਿਹਾ ਹੈ ਕਿਉਂਕਿ ਸ਼ੋਅ ਦੇ ਕੈਮਰੇ ਅਜਿਹੇ ਹਨ ਕਿ ਸਲਮਾਨ ਦਾ ਵਜ਼ਨ ਵੱਧ ਨਜ਼ਰ ਆਉਂਦਾ ਹੈ ਤੇ ਆਪਣੀਆਂ ਕੁਝ ਫਿਲਮਾਂ ਕਰਕੇ ਵੀ ਸਲਮਾਨ ਦਾ ਵਜ਼ਨ ਵਧ ਗਿਆ ਹੈ, ਜਿਸ ਨੂੰ ਕੰਟਰੋਲ ਕਰਨਾ ਉਨ੍ਹਾਂ ਲਈ ਵੀ ਜ਼ਰੂਰੀ ਹੈ। ਅੱਜਕਲ ਸਲਮਾਨ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਮਾਲਟਾ 'ਚ ਕਰਨ ਜਾ ਰਹੇ ਹਨ, ਜਿੱਥੇ ਉਸ ਨਾਲ ਉਨ੍ਹਾਂ ਦਾ ਪਰਸਨਲ ਜਿੰਮ ਟਰੇਨਰ ਵੀ ਗਿਆ ਹੈ।


Edited By

Sunita

Sunita is news editor at Jagbani

Read More